ਬਠਿੰਡਾ ਹਵਾਈ ਅੱਡੇ ’ਤੇ ਮਨਾਇਆ ਜਾਵੇਗਾ ਯਾਤਰੀ ਸੇਵਾ ਦਿਵਸ
ਦੇਸ਼ ਦੇ ਹਵਾਈ ਅੱਡਿਆਂ ’ਤੇ 17 ਸਤੰਬਰ ਨੂੰ ਯਾਤਰੀ ਸੇਵਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਬਠਿੰਡਾ ਦੇ ਵਿਰਕ ਕਲਾਂ ਦੇ ਘਰੇਲੂ ਹਵਾਈ ਅੱਡੇ ’ਤੇ ਸਮਾਗਮ ਹੋਵੇਗਾ। ਏਅਰਪੋਰਟ ਡਾਇਰੈਕਟਰ ਸਾਂਵਰ ਮੱਲ ਸ਼ਿੰਗਾਰੀਆ ਨੇ ਦੱਸਿਆ ਕਿ ਯਾਤਰੀ ਸੇਵਾ ਦਿਵਸ ਯਾਤਰੀ ਸਹੂਲਤ, ਸੁਰੱਖਿਆ...
Advertisement
ਦੇਸ਼ ਦੇ ਹਵਾਈ ਅੱਡਿਆਂ ’ਤੇ 17 ਸਤੰਬਰ ਨੂੰ ਯਾਤਰੀ ਸੇਵਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਬਠਿੰਡਾ ਦੇ ਵਿਰਕ ਕਲਾਂ ਦੇ ਘਰੇਲੂ ਹਵਾਈ ਅੱਡੇ ’ਤੇ ਸਮਾਗਮ ਹੋਵੇਗਾ। ਏਅਰਪੋਰਟ ਡਾਇਰੈਕਟਰ ਸਾਂਵਰ ਮੱਲ ਸ਼ਿੰਗਾਰੀਆ ਨੇ ਦੱਸਿਆ ਕਿ ਯਾਤਰੀ ਸੇਵਾ ਦਿਵਸ ਯਾਤਰੀ ਸਹੂਲਤ, ਸੁਰੱਖਿਆ ਅਤੇ ਸੰਤੁਸ਼ਟੀ ਨੂੰ ਕੇਂਦਰ ਵਿੱਚ ਰੱਖਦਾ ਹੈ। ਇਸ ਸਮਾਗਮ ਦਾ ਮਕਸਦ ਯਾਤਰੀਆਂ ਦੇ ਤਜਰਬਿਆਂ ਨੂੰ ਹੋਰ ਸੁਧਾਰਨਾ, ਵਿਸ਼ਵ-ਪੱਧਰੀ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਲਈ ਵਧੀਆ ਯਾਤਰਾ ਵਾਤਾਵਰਨ ਮੁਹੱਈਆ ਕਰਾਵਾਉਣਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਸਿਵਲ ਏਅਰਪੋਰਟ ’ਤੇ ਇਸ ਮੌਕੇ ਵਿਸ਼ੇਸ਼ ਸਮਾਗਮ ਹੋਣਗੇ। ਯਾਤਰੀਆਂ ਦੇ ਸਵਾਗਤ ਲਈ ਸਭਿਆਚਾਰਕ ਪੇਸ਼ਕਾਰੀਆਂ, ਪ੍ਰਸ਼ਨੋਤਰੀ ਅਤੇ ਬੱਚਿਆਂ ਲਈ ਕੁਇਜ਼/ਚਿੱਤਰਕਲਾ ਮੁਕਾਬਲੇ ਕਰਵਾਏ ਜਾਣਗੇ। ਲੋਕ ਨਾਚ, ਮੁਫ਼ਤ ਸਿਹਤ ਜਾਂਚ, ਨੇਤਰ ਜਾਂਚ ਤੇ ਸਿਹਤ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸ ਮੌਕੇ ਇੱਕ ਰੁੱਖ ਮਾਂ ਦੇ ਨਾਮ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ।
Advertisement
Advertisement
×