ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ 2025 ਦੇ ਨਤੀਜੇ ਘੋਸ਼ਿਤ
ਉਨ੍ਹਾਂ ਕਿਹਾ ਕਿ ਦਰਜਾ ਤੀਜਾ (ਨੌਵੀਂ ਤੋਂ ਬਾਰਵੀਂ) ਵਿੱਚੋਂ ਪਹਿਲੇ ਸੱਤ ਸਥਾਨਾਂ ਵਿੱਚੋਂ ਪੰਜ ਸਥਾਨ ਕੁੜੀਆਂ ਨੇ ਪ੍ਰਾਪਤ ਕੀਤੇ। ਇਸ ਵਿੱਚ ਪੀ.ਏ.ਯੂ. ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਦੀ ਖੁਸ਼ਪ੍ਰੀਤ ਕੌਰ ਪਹਿਲੇ ਸਥਾਨ ’ਤੇ, ਜੈਸਮੀਨ ਕੌਰ (ਦਸ਼ਮੇਸ਼ ਗਰਲਜ਼ ਸਕੂਲ ਬਾਦਲ) ਦੂਜੇ ਸਥਾਨ ’ਤੇ, ਜਦਕਿ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਰੂਪ ਸਿੰਘ ਅਤੇ ਹਰਦੀਪ ਸਿੰਘ ਤੀਜੇ ਤੇ ਚੌਥੇ (1) ਸਥਾਨਾਂ ’ਤੇ ਰਹੇ। ਬਾਬਾ ਫਰੀਦ ਸਕੂਲ ਦਿਉਣ ਦੀ ਸੁਮਨਦੀਪ ਕੌਰ ਨੇ ਚੌਥਾ (2) ਸਥਾਨ, ਜਦਕਿ ਖੁਸ਼ਬੂ (ਲਿਟਲ ਫਲਾਵਰ ਸਕੂਲ) ਅਤੇ ਅਸ਼ਮਨਦੀਪ ਕੌਰ (ਸਰਕਾਰੀ ਸਕੂਲ ਘੁੱਦਾ) ਨੇ ਪੰਜਵੇਂ ਸਥਾਨ ਸਾਂਝੇ ਕੀਤੇ।
ਦਰਜਾ ਦੂਜਾ (ਛੇਵੀਂ ਤੋਂ ਅੱਠਵੀਂ) ਵਿੱਚ ਲਿਟਲ ਫਲਾਵਰ ਸਕੂਲ ਬਠਿੰਡਾ ਦੇ ਹਰਨੂਰਪ੍ਰੀਤ ਸਿੰਘ ਪਹਿਲੇ, ਸ੍ਰੀ ਗੁਰੂ ਹਰਗੋਬਿੰਦ ਸਕੂਲ ਨਥਾਣਾ ਦੇ ਏਕਮਨੂਰ ਸਿੰਘ ਦੂਜੇ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਪਰਮਵੀਰ ਸਿੰਘ ਤੀਜੇ ਸਥਾਨ ’ਤੇ ਰਹੇ। ਚੌਥੇ ਸਥਾਨ ’ਤੇ ਗੁਰਨੂਰ ਸਿੰਘ (ਟੋਪ ਰੈਂਕਰ ਸਕੂਲ ਨਥਾਣਾ) ਅਤੇ ਸੁਖਮਨੀ ਕੌਰ (ਸ੍ਰੀ ਗੁਰੂ ਹਰਗੋਬਿੰਦ ਸਕੂਲ ਨਥਾਣਾ) ਜਦਕਿ ਪੰਜਵੇਂ ਸਥਾਨ ਸਮੀਰ (ਲਿਟਲ ਫਲਾਵਰ ਸਕੂਲ ਬਠਿੰਡਾ) ਅਤੇ ਬਲਕਾਰ ਸਿੰਘ (ਸਰਕਾਰੀ ਹਾਈ ਸਕੂਲ ਗਿੱਦੜ) ਨੇ ਸਾਂਝੇ ਕੀਤੇ।
ਇਸ ਪ੍ਰੀਖਿਆ ਵਿੱਚ ਦਰਜਾ ਤੀਜਾ ਦੇ 38 ਅਤੇ ਦਰਜਾ ਦੂਜਾ ਦੇ 27 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ। ਉਨ੍ਹਾਂ ਨੂੰ ਅਕਤੂਬਰ 2025 ਵਿੱਚ ਹੋਣ ਵਾਲੇ ਅੰਤਰ-ਸਕੂਲ ਯੁਵਕ ਮੇਲੇ ਵਿੱਚ ਨਗਦ ਇਨਾਮ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਇਮਤਿਹਾਨ ਨੂੰ ਸਫਲ ਬਣਾਉਣ ਲਈ ਸੁਰਿੰਦਰ ਪਾਲ ਸਿੰਘ ਬੱਲੂਆਣਾ, ਰਮਨਦੀਪ ਸਿੰਘ ਰਾਮਪੁਰਾ, ਊਧਮ ਸਿੰਘ ਨਥਾਣਾ, ਹਰਪਾਲ ਸਿੰਘ ਚੌਕੇ, ਸੰਦੀਪ ਸਿੰਘ ਜੰਡਵਾਲਾ, ਪਵਿੱਤਰ ਕੌਰ, ਇੰਦਰਜੀਤ ਸਿੰਘ ਲਹਿਰਾ ਮੁਹੱਬਤ, ਗੁਰਸੇਵਕ ਸਿੰਘ ਚੁੱਘੇ ਕਲਾਂ, ਬਲਵੰਤ ਸਿੰਘ ਮਾਨ ਬਠਿੰਡਾ, ਇਕਬਾਲ ਸਿੰਘ ਕਾਉਣੀ ਅਤੇ ਹੋਰਾਂ ਦੇ ਯੋਗਦਾਨ ਨੂੰ ਖ਼ਾਸ ਤੌਰ ਤੇ ਉਜਾਗਰ ਕੀਤਾ ਗਿਆ।