ਜ਼ਿਲ੍ਹਾ ਪਰਸ਼ਿਦ ਬਲਾਕ ਸਮਿਤੀ ਚੋਣਾਂ: 698 ਨਾਮਜ਼ਦਗੀ ਪੱਤਰ ਦਾਖਲ
ਜ਼ਿਲ੍ਹਾ ਪਰਸ਼ਿਦ ਅਤੇ ਬਲਾਕ ਸਮਿਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 698 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਸ ਵਿੱਚ ਜ਼ਿਲ੍ਹਾ ਪਰਸ਼ਿਦ ਲਈ 87 ਅਤੇ ਪੰਚਾਇਤ ਸਮਿਤੀ ਲਈ 611 ਨਾਮਜ਼ਦਗੀ ਪੱਤਰ ਸ਼ਾਮਲ ਹਨ। ਇਹ ਜਾਣਕਾਰੀ...
Advertisement
ਜ਼ਿਲ੍ਹਾ ਪਰਸ਼ਿਦ ਅਤੇ ਬਲਾਕ ਸਮਿਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 698 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਸ ਵਿੱਚ ਜ਼ਿਲ੍ਹਾ ਪਰਸ਼ਿਦ ਲਈ 87 ਅਤੇ ਪੰਚਾਇਤ ਸਮਿਤੀ ਲਈ 611 ਨਾਮਜ਼ਦਗੀ ਪੱਤਰ ਸ਼ਾਮਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰਾਜੇਸ਼ ਧੀਮਾਨ ਨੇ ਦਿੱਤੀ। ਜਾਣਕਾਰੀ ਅਨੁਸਾਰ ਪੰਚਾਇਤ ਸਮਿਤੀ ਲਈ ਬਲਾਕ ਬਠਿੰਡਾ ਤੋਂ 61, ਗੋਨਿਆਣਾ 77, ਸੰਗਤ 65, ਨਥਾਣਾ 79, ਫੂਲ 96, ਰਾਮਪੁਰਾ 78, ਮੌੜ 56 ਅਤੇ ਤਲਵੰਡੀ ਸਾਬੋ ਤੋਂ 99 ਨਾਮਜ਼ਦਗੀਆਂ ਦਾਖਲ ਹੋਈਆਂ। ਜ਼ਿਲ੍ਹਾ ਪਰਸ਼ਿਦ ਦੇ ਵੱਖ-ਵੱਖ ਜ਼ੋਨਾਂ ਤੋਂ 3 ਤੋਂ 7 ਤੱਕ ਨਾਮਜ਼ਦਗੀ ਪੱਤਰ ਮਿਲੇ ਹਨ। ਚੋਣ ਅਫਸਰ ਦੱਸਿਆ ਅੱਜ 5 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ 6 ਦਸੰਬਰ ਨੂੰ ਵਾਪਸੀ ਹੋਵੇਗੀ। ਵੋਟਿੰਗ 14 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਅਤੇ ਗਿਣਤੀ 17 ਦਸੰਬਰ ਨੂੰ ਕਰਕੇ ਨਤੀਜੇ ਐਲਾਨੇ ਜਾਣਗੇ।
Advertisement
Advertisement
×

