ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ’ਤੇ ਖੋਹੀ ਨਕਦੀ
ਪਿੰਡ ਸਿਰੀਏਵਾਲਾ ਦੀ ਹੱਦ ਵਿਚ ਪੈਂਦੇ ਇਕ ਪੈਟਰੋਲ ਪੰਪ ਤੋਂ ਅੱਜ ਦੇਰ ਸ਼ਾਮ ਮੋਟਰ ਸਾਈਕਲ ਸਵਾਰਾਂ ਨੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ‘ਹਮਾਰਾ ਪੰਪ ਸਿਰੀਏਵਾਲਾ’ ਦੇ ਸੰਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਮੋਟਰ ਸਾਈਕਲ ’ਤੇ...
Advertisement
ਪਿੰਡ ਸਿਰੀਏਵਾਲਾ ਦੀ ਹੱਦ ਵਿਚ ਪੈਂਦੇ ਇਕ ਪੈਟਰੋਲ ਪੰਪ ਤੋਂ ਅੱਜ ਦੇਰ ਸ਼ਾਮ ਮੋਟਰ ਸਾਈਕਲ ਸਵਾਰਾਂ ਨੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ।
‘ਹਮਾਰਾ ਪੰਪ ਸਿਰੀਏਵਾਲਾ’ ਦੇ ਸੰਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਮੋਟਰ ਸਾਈਕਲ ’ਤੇ ਸਵਾਰ ਹੋ ਆਏ ਅਤੇ ਪਿਸਤੌਲ ਦਿਖਾ ਕੇ ਪੰਪ ਦੇ ਮੁਲਾਜ਼ਮਾਂ ਕੋਲੋਂ ਨਗਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
Advertisement
ਇਸ ਘਟਨਾ ਸਬੰਧੀ ਪੰਪ ਮਾਲਕ ਵਲੋਂ ਤੁਰੰਤ ਭਗਤਾ ਭਾਈ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਵਾਇਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Advertisement
×