ਮੁੱਦਕੀ ’ਚ ਨਸ਼ਾ ਤਸਕਰ ਦੇ ਘਰ ਤੇ ਬੁਲਡੋਜ਼ਰ ਐਕਸ਼ਨ
ਨਸ਼ਾ ਤਸਕਰ ਦੀ ਦੋ ਮੰਜ਼ਿਲਾ ਇਮਾਰਤ ਕੀਤੀ ਢਹਿ-ਢੇਰੀ; ਲੋਕਾਂ ਵੱਲੋਂ ਪੁਲੀਸ ਦਿਫ਼ੋਟੋ: ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ’ਤੇ ਚੱਲ ਰਿਹਾ ਬੁਲਡੋਜ਼ਰ।ਕਾਰਵਾਈ ਦੀ ਸ਼ਲਾਘਾ
Advertisement
ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਅੱਜ ਕਸਬਾ ਮੁੱਦਕੀ ਦੇ ਲੋਹਾਮ ਰੋਡ ’ਤੇ ਨਸ਼ਾ ਤਸਕਰ ਨਿਰਮਲ ਸਿੰਘ ਨਿੰਮਾਂ ਵੱਲੋਂ ਨਗਰ ਪੰਚਾਇਤ ਦੀ ਜਗ੍ਹਾ ’ਤੇ ਨਜਾਇਜ਼ ਕਬਜ਼ਾ ਕਰਕੇ ਬਣਾਈ ਗਈ ਦੋ ਮੰਜ਼ਿਲਾ ਇਮਾਰਤ ’ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ।
ਜਗ੍ਹਾ ਦੀ ਮਾਲਕੀ ਵਜੋਂ ਨਗਰ ਪੰਚਾਇਤ ਮੁੱਦਕੀ ਦੇ ਕਾਰਜ ਸਾਧਕ ਅਫ਼ਸਰ ਜਗਦੀਸ਼ ਰਾਏ ਗਰਗ, ਡਿਊਟੀ ਮੈਜਿਸਟਰੇਟ ਦੇ ਤੌਰ ’ਤੇ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਵਿਕਾਸ ਦੀਪ ਅਤੇ ਸੁਰੱਖਿਆ ਲਈ ਫ਼ਿਰੋਜ਼ਪੁਰ ਦਿਹਾਤੀ ਦੇ ਡੀਐਸਪੀ ਕਰਨ ਸ਼ਰਮਾ ਆਪਣੀਆਂ-ਆਪਣੀਆਂ ਟੀਮਾਂ ਨਾਲ ਮੌਕੇ ’ਤੇ ਮੌਜੂਦ ਰਹੇ।
Advertisement
ਨਿਰਮਲ ਸਿੰਘ ਨਿੰਮਾਂ ’ਤੇ ਨਸ਼ਾ ਰੋਕੂ ਕਾਨੂੰਨ ਤਹਿਤ ਕਈ ਮਾਮਲੇ ਦਰਜ਼ ਹਨ। ਉਸ ਵੱਲੋਂ ਕਰੀਬ 4 ਮਰਲੇ ਜਗ੍ਹਾ ’ਤੇ ਨਜਾਇਜ਼ ਕਬਜ਼ਾ ਕਰਕੇ ਆਲੀਸ਼ਾਨ ਉਸਾਰੀ ਕੀਤੀ ਹੋਈ ਹੈ। ਹੇਠਾਂ ਦੋ ਦੁਕਾਨਾਂ ਅਤੇ ਉੱਪਰ ਰਿਹਾਇਸ਼ ਬਣਾਈ ਹੋਈ ਹੈ।
ਮੌਕੇ ’ਤੇ ਇਕੱਠੀ ਹੋਈ ਲੋਕਾਂ ਦੀ ਭੀੜ ਵੱਲੋਂ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
Advertisement
×