ਬਠਿੰਡਾ: ਤੇਜ਼ ਰਫ਼ਤਾਰ ਦੇ ਸ਼ੌਕੀਨ ਦੀ ਕਾਰ ਦਰੱਖਤ ਨਾਲ ਟਕਰਾਈ, 16 ਸਾਲਾ ਲੜਕੇ ਦੀ ਮੌਤ
ਸੁਖਮੀਤ ਭਸੀਨ ਬਠਿੰਡਾ, 10 ਅਪਰੈਲ ਇਥੇ ਤੇਜ਼ ਰਫ਼ਤਾਰ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਬੀਤੇ ਦਿਨ ਹਾਦਸੇ ਤੋਂ ਪਹਿਲਾਂ 16 ਸਾਲਾ ਭਗਤਾ ਬੱਸ ਸਟੈਂਡ 'ਤੇ ਆਪਣੀ ਮਾਂ ਨੂੰ ਛੱਡ ਕੇ ਵਾਪਸ ਪਰਤ...
Advertisement
ਸੁਖਮੀਤ ਭਸੀਨ
ਬਠਿੰਡਾ, 10 ਅਪਰੈਲ
Advertisement
ਇਥੇ ਤੇਜ਼ ਰਫ਼ਤਾਰ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਬੀਤੇ ਦਿਨ ਹਾਦਸੇ ਤੋਂ ਪਹਿਲਾਂ 16 ਸਾਲਾ ਭਗਤਾ ਬੱਸ ਸਟੈਂਡ 'ਤੇ ਆਪਣੀ ਮਾਂ ਨੂੰ ਛੱਡ ਕੇ ਵਾਪਸ ਪਰਤ ਰਿਹਾ ਸੀ। ਇਹ ਘਟਨਾ ਭਗਤਾ ਨੇੜੇ ਬਾਜਾਖਾਨਾ ਰੋਡ 'ਤੇ ਮੈਰਿਜ ਪੈਲੇਸ ਦੇ ਬਾਹਰ ਵਾਪਰੀ। ਲੜਕਾ ਆਮ ਤੌਰ ’ਤੇ ਤੇਜ਼ ਵਾਹਨ ਚਲਾਉਂਦਾ ਸੀ ਤੇ ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀਆਂ ਇੰਸਟਾ ਸਟੋਰੀਜ਼ ਵਿੱਚ 160-180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਾਹਨ ਚਲਾਉਂਦੇ ਦੀ ਵੀਡੀਓ ਪੋਸਟ ਕੀਤੀਆਂ ਸਨ। ਮ੍ਰਿਤਕ ਦੀ ਪਛਾਣ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਉਦੈ ਪ੍ਰਤਾਪ ਸਿੰਘ ਵਜੋਂ ਹੋਈ ਹੈ। ਉਹ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਰ ਕਥਿਤ ਤੌਰ 'ਤੇ ਆਪਣੇ ਪਿਤਾ ਅਤੇ ਮਾਤਾ ਦੇ ਵਿਵਾਦ ਕਾਰਨ ਉਹ ਭਗਤਾ ਬਲਾਕ ਦੇ ਪਿੰਡ ਸਿਰੇਵਾਲਾ ਸਥਿਤ ਆਪਣੇ ਨਾਨਕੇ ਮਾਂ ਨਾਲ ਰਹਿ ਰਿਹਾ ਸੀ।
Advertisement
×