DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਨਗਰ ਨਿਗਮ: ਸ਼ਾਮ ਲਾਲ ਜੈਨ ਸੀਨੀਅਰ ਡਿਪਟੀ ਮੇਅਰ ਬਣੇ

ਬਠਿੰਡਾ ਨਗਰ ਨਿਗਮ ਵਿੱਚ ਅੱਜ ਹੋਈ ਮੀਟਿੰਗ ਦੌਰਾਨ ਸ਼ਾਮ ਲਾਲ ਜੈਨ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ’ਤੇ ਕਬਜ਼ਾ ਜਮਾਉਂਦੇ ਹੋਏ ਬਾਜ਼ੀ ਮਾਰ ਲਈ। ਮੀਟਿੰਗ ’ਚ ਕੁੱਲ 42 ਕੌਂਸਲਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 30 ਕੌਂਸਲਰਾਂ ਨੇ ਸ਼ਾਮ ਲਾਲ ਜੈਨ...

  • fb
  • twitter
  • whatsapp
  • whatsapp
Advertisement

ਬਠਿੰਡਾ ਨਗਰ ਨਿਗਮ ਵਿੱਚ ਅੱਜ ਹੋਈ ਮੀਟਿੰਗ ਦੌਰਾਨ ਸ਼ਾਮ ਲਾਲ ਜੈਨ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ’ਤੇ ਕਬਜ਼ਾ ਜਮਾਉਂਦੇ ਹੋਏ ਬਾਜ਼ੀ ਮਾਰ ਲਈ। ਮੀਟਿੰਗ ’ਚ ਕੁੱਲ 42 ਕੌਂਸਲਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 30 ਕੌਂਸਲਰਾਂ ਨੇ ਸ਼ਾਮ ਲਾਲ ਜੈਨ ਦੇ ਹੱਕ ਵਿੱਚ ਵੋਟਾਂ ਪਾਈਆਂ।

Advertisement

ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੂੰ ਸਿਰਫ 12 ਵੋਟਾਂ ਹੀ ਮਿਲ ਸਕੀਆਂ। ਵੋਟਿੰਗ ਦੇ ਨਤੀਜੇ ਦੌਰਾਨ ਹਾਲਾਤ ਵੇਖਦਿਆਂ ਹਰਵਿੰਦਰ ਸਿੰਘ ਲੱਡੂ ਨੇ ਆਪਣਾ ਦਾਅਵਾ ਵਾਪਸ ਲਿਆ, ਜਿਸ ਤੋਂ ਬਾਅਦ ਸ਼ਾਮ ਲਾਲ ਜੈਨ ਨੂੰ ਸਰਬਸੰਮਤੀ ਨਾਲ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ।

Advertisement

ਮੀਟਿੰਗ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਤਿੰਨ ਸਮਰੱਥਕ ਕੌਂਸਲਰਾਂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਚੋਣ ’ਚ ਮਨਪ੍ਰੀਤ ਬਾਦਲ ਧੜੇ ਦੇ ਕੌਂਸਲਰਾਂ ਨੇ ਮਹਿਤਾ ਗਰੁੱਪ ਦੇ ਹੱਕ ਵਿੱਚ ਵੋਟਾਂ ਪਾ ਕੇ ਆਪਣਾ ਸਟੈਂਡ ਸਪੱਸ਼ਟ ਦਰਸਾ ਦਿੱਤਾ।

ਗੌਰਤਲਬ ਹੈ ਕਿ ਪਦਮਜੀਤ ਸਿੰਘ ਮਹਿਤਾ ਇਸ ਸਮੇਂ ਬਠਿੰਡਾ ਦੇ ਮੇਅਰ ਹਨ ਅਤੇ ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਉਨ੍ਹਾਂ ਦੇ ਸਲਾਹਕਾਰ ਵਜੋਂ ਕਾਫ਼ੀ ਸਮੇਂ ਤੋਂ ਵਿਚਰਦੇ ਆ ਰਹੇ ਹਨ। ਇਸ ਨਤੀਜੇ ਤੋਂ ਬਾਅਦ ਨਗਰ ਨਿਗਮ ਦੀ ਰਾਜਨੀਤੀ ਵਿੱਚ ਮਹਿਤਾ ਗਰੁੱਪ ਦੀ ਮਜ਼ਬੂਤੀ ਹੋਰ ਵੱਧ ਗਈ ਹੈ।

Advertisement
×