DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਨਗਰ ਨਿਗਮ ਵਿਵਾਦ: ਸਫਾਈ ਕਾਮੇ ਚੀਫ ਸੈਨੇਟਰੀ ਅਫਸਰ ਦੀ ਬਦਲੀ ਲਈ ਧਰਨੇ ’ਤੇ ਡਟੇ

ਯੂਨੀਅਨ 'ਚ ਵੀ ਪਾਰਟੀਬਾਜ਼ੀ ਆਉਣ ਲੱਗੀ ਸਾਹਮਣੇ
  • fb
  • twitter
  • whatsapp
  • whatsapp
featured-img featured-img
ਨਗਰ ਨਿਗਮ ਬਠਿੰਡਾ ਦੇ ਦਫਤਰ ਬਾਹਰ ਪ੍ਰਦਰਸ਼ਨ ਕਰਦੇ ਹੋਏ ਸਫਾਈ ਕਰਮੀ। ਫੋਟੋ ਪਵਨ ਸ਼ਰਮਾ
Advertisement

ਮਨੋਜ ਸ਼ਰਮਾ

ਬਠਿੰਡਾ, 19 ਅਪਰੈਲ

Advertisement

ਬਠਿੰਡਾ ਨਗਰ ਨਿਗਮ ਵਿਚ ਚੀਫ ਸੈਨੇਟਰੀ ਅਫਸਰ ਸੰਦੀਪ ਕਟਾਰੀਆ ਦੀ ਬਦਲੀ ਦੀ ਮੰਗ ਨੂੰ ਲੈ ਕੇ ਸਫਾਈ ਕਰਮਚਾਰੀ ਪਿਛਲੇ ਦੋ ਦਿਨਾਂ ਤੋਂ ਧਰਨੇ 'ਤੇ ਡਟੇ ਹੋਏ ਹਨ। ਪਰ ਧਰਨਾ ਹੁਣ ਇਕ ਪਾਟੋਧਾੜ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਮੌਜੂਦਾ ਪ੍ਰਧਾਨ ਸੋਨੂ ਕੁਮਾਰ ਨੇ ਸੰਦੀਪ ਕਟਾਰੀਆ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਕਰਮਚਾਰੀਆਂ ਨਾਲ ਬਦਸਲੂਕੀ ਕਰਦੇ ਹਨ ਅਤੇ ਵਿਅਕਤੀਗਤ ਵੈਰ ਰੱਖਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕਟਾਰੀਆ ਨੂੰ ਬਠਿੰਡਾ ਤੋਂ ਤੁਰੰਤ ਰੁਖਸਤ ਕੀਤਾ ਜਾਵੇ।

ਇਸ ਦੇ ਉਲਟ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਕਰਮ ਕੁਮਾਰ ਵਿੱਕੀ ਨੇ ਮੌਜੂਦਾ ਪ੍ਰਧਾਨ ਦੀ ਮਨਸ਼ਾ 'ਤੇ ਉੰਗਲੀ ਚੁੱਕਦਿਆਂ ਕਿਹਾ ਕਿ ਇਹ ਸਾਰੀ ਹਲਚਲ ਨਿੱਜੀ ਰੰਜਿਸ਼ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਕਰਮਚਾਰੀਆਂ ਨੂੰ ਪੱਕਾ ਕਰਨਾ, ਏਰੀਅਰ ਦੀ ਭੁਗਤਾਨੀ ਅਤੇ ਹੋਰ ਹੱਕ ਮੁੱਢਲੀ ਤਰਜੀਹ ਮਿਲਣੀ ਚਾਹੀਦੀ ਹੈ।

ਵਿੱਕੀ ਦਾ ਕਹਿਣਾ ਹੈ ਕਿ ਜੇਕਰ ਧਰਨੇ ਵਿੱਚ ਇਹ ਅਸਲੀ ਮਸਲੇ ਸ਼ਾਮਲ ਕੀਤੇ ਜਾਂਦੇ ਹਨ ਤਾਂ ਉਹ ਵੀ ਆਪਣਾ ਸਮਰਥਨ ਦੇਣਗੇ, ਨਹੀਂ ਤਾਂ ਉਨ੍ਹਾਂ ਨੂੰ ਇਸ ਅੰਦੋਲਨ ਤੋਂ ਬਾਈਕਾਟ ਕਰਨ 'ਤੇ ਵਿਚਾਰ ਕਰਨਾ ਪਵੇਗਾ। ਇਸ ਪੂਰੇ ਵਿਵਾਦ ਨੇ ਨਗਰ ਨਿਗਮ ਦੇ ਸਾਫ-ਸਫਾਈ ਦੇ ਕੰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਰਮਚਾਰੀਆਂ ਦੀ ਹੜਤਾਲ ਕਾਰਨ ਕਈ ਇਲਾਕਿਆਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ। ਇਸ ਦੌਰਾਨ ਨਿਗਮ ਦੇ ਅਧਿਕਾਰੀ ਮੁੱਦੇ ’ਤੇ ਚੁੱਪੀ ਸਾਧੇ ਹੋਏ ਹਨ ਅਤੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ ਹੈ।

Advertisement
×