ਬਠਿੰਡਾ: ਕਿਸਾਨ-ਵਿੰਗ ਵੱਲੋਂ ਹੜ੍ਹ ਪੀੜਤਾਂ ਲਈ 25 ਕੁਇੰਟਲ ਫੀਡ ਭੇਜਣ ਦਾ ਫੈਸਲਾ
ਅੱਜ ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਦੀ ਇਕ ਜਰੂਰੀ ਮੀਟਿੰਗ ਸਟੇਟ ਸੈਕਟਰੀ ਅਤੇ ਮਾਲਵਾ-ਵੈਸਟ ਜ਼ੋਨ ਇੰਚਾਰਜ ਪਰਮਜੀਤ ਸਿੰਘ ਕੋਟਫੱਤਾ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਛੱਡ ਕੇ, ਹੜ੍ਹਾਂ ਕਾਰਨ...
Advertisement
ਅੱਜ ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਦੀ ਇਕ ਜਰੂਰੀ ਮੀਟਿੰਗ ਸਟੇਟ ਸੈਕਟਰੀ ਅਤੇ ਮਾਲਵਾ-ਵੈਸਟ ਜ਼ੋਨ ਇੰਚਾਰਜ ਪਰਮਜੀਤ ਸਿੰਘ ਕੋਟਫੱਤਾ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਛੱਡ ਕੇ, ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਕੌਮੀ ਸੰਕਟਾਂ ਵਿੱਚ ਮਦਦ ਕਰਨ ਲਈ ਅੱਗੇ ਰਹੇ ਹਨ, ਇਸ ਲਈ ਪੰਜਾਬ ਦੀ ਨਜ਼ਰਅੰਦਾਜ਼ੀ ਅਨੁਚਿਤ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਕਿਸਾਨ-ਵਿੰਗ ਵੱਲੋਂ ਫ਼ੈਸਲਾ ਲਿਆ ਗਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤ ਪਿੰਡਾਂ ਵਿੱਚ 25 ਕੁਇੰਟਲ ਪਸ਼ੂਆਂ ਦੀ ਫੀਡ ਭੇਜੀ ਜਾਵੇਗੀ। ਪਰਮਜੀਤ ਸਿੰਘ ਕੋਟਫੱਤਾ ਨੇ ਦੱਸਿਆ ਕਿ ਕਿਸਾਨ-ਵਿੰਗ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਜ਼ਮੀਨੀ ਪੱਧਰ ’ਤੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਹਨ, ਜਦਕਿ ਬਠਿੰਡਾ ਜ਼ਿਲ੍ਹਾ ਟੀਮ ਵੱਲੋਂ ਰਾਸ਼ਨ ਅਤੇ ਪਸ਼ੂਆਂ ਦੀ ਫੀਡ ਭੇਜ ਕੇ ਸਹਿਯੋਗ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਮੌੜ ਸਮੇਤ ਵੱਖ-ਵੱਖ ਹਲਕਿਆਂ ਦੇ ਪ੍ਰਧਾਨ ਬੂਟਾ ਸਿੰਘ ਢਪਾਲੀ (ਰਾਮਪੁਰਾ-ਫੂਲ), ਕੇਵਲ ਸਿੰਘ ਘੜੈਲੀ (ਮੌੜ ਮੰਡੀ), ਸੰਦੀਪ ਢਿੱਲੋਂ ਛੈਣੇਵਾਲਾ (ਬਠਿੰਡਾ-ਦਿਹਾਤੀ), ਰਾਮ ਸਿੰਘ ਮਾਨ (ਭੁੱਚੋ ਮੰਡੀ), ਮਨਪ੍ਰੀਤ ਸਿੰਘ ਸਰਪੰਚ ਨਸੀਬਪੁਰਾ (ਤਲਵੰਡੀ ਸਾਬੋ) ਅਤੇ ਜਲੰਧਰ ਸਿੱਧੂ (ਬਠਿੰਡਾ-ਸਹਿਰੀ) ਨੇ ਹਿੱਸਾ ਲਿਆ ਲਿਆ।
Advertisement
Advertisement
×