DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ

ਪੱਤਰ ਪ੍ਰੇਰਕ ਬਠਿੰਡਾ, 7 ਜੁਲਾਈ ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਮਾਸਿਕ ਇੱਕਤਰਤਾ ਜਗਤਾਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਅਤੇ...
  • fb
  • twitter
  • whatsapp
  • whatsapp
featured-img featured-img
ਬਠਿੰਡਾ ਵਿੱਚ ਮੀਟਿੰਗ ਕਰਦੇ ਹੋਏ ਸਾਹਿਤਕਾਰ।
Advertisement

ਪੱਤਰ ਪ੍ਰੇਰਕ

ਬਠਿੰਡਾ, 7 ਜੁਲਾਈ

Advertisement

ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਮਾਸਿਕ ਇੱਕਤਰਤਾ ਜਗਤਾਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਅਤੇ ਸਵਰਨਜੀਤ ਸਵੀ ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੀਟਿੰਗ ’ਚ ਵੱਡੀ ਗਿਣਤੀ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸ੍ਰੀ ਜ਼ਫ਼ਰ ਅਤੇ ਸ੍ਰੀ ਸਵੀ ਨੂੰ ਇਸ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ। ਲੇਖਕਾਂ ਨੇ ਆਸ ਪ੍ਰਗਟਾਈ ਕਿ ਦੋਵੇਂ ਲੇਖਕ ਇਨ੍ਹਾਂ ਅਦਾਰਿਆਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰਨਗੇ। ਸਾਹਿਤਕਾਰਾਂ ਨੇ ਆਖਿਆ ਕਿ ਬੜੇ ਚਿਰਾਂ ਬਾਅਦ ਸਾਹਿਤਕ ਖੇਤਰ ਵਿੱਚ ਠੰਢੀ ਹਵਾ ਦਾ ਬੁੱਲਾ ਆਇਆ ਹੈ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ ਨੇ ਪ੍ਰੀਤ ਕਵਿਤਾ, ਅਮਰ ਸਿੰਘ ਸਿੱਧੂ ਨੇ ਗ਼ਜ਼ਲ, ਰਮੇਸ਼ ਗਰਗ ਨੇ ਗੀਤ, ਰਣਬੀਰ ਰਾਣਾ ਨੇ ਗ਼ਜ਼ਲ ਅਤੇ ਰਣਜੀਤ ਗੌਰਵ ਨੇ ਗੀਤ ਪੇਸ਼ ਕੀਤਾ। ਇਨ੍ਹਾਂ ਕਾਵਿ ਰਚਨਾਵਾਂ ਤੋਂ ਇਲਾਵਾ ਕਮਲ ਬਠਿੰਡਾ ਨੇ ਨਿੱਕੀ ਕਹਾਣੀ ‘ਕਾਫੂਰ, ਜਸਵਿੰਦਰ ਸੁਰਗੀਤ ਨੇ ਨਿਬੰਧ ‘ਬੇਚੈਨ ‘ਹੋਣਾ ਸਿੱਖੋ ਅਤੇ ਜਸਪਾਲ ਮਾਨਖੇੜਾ ਨੇ ਨਵੀਂ ਲਿਖੀ ਜਾ ਰਹੀ ਪੁਸਤਕ ‘ਕਿਤ ਬਿਧ ਹੋਈ ਕਾਲ਼ੀ-ਘੱਗਰ ਨਾਲ਼ੀ’ ਦੀ ਆਰੰਭਿਕ ਪੜ੍ਹ ਕੇ ਸੁਣਾਈ। ਪੜ੍ਹੀਆਂ ਗਈਆਂ ਰਚਨਾਵਾਂ ਤੇ ਬੋਲਦਿਆਂ ਤਰਸੇਮ ਬਸ਼ਰ ਨੇ ਕਿਹਾ ਕਿ ਕਿਸੇ ਨਵੀਂ ਸਿਰਜਣਾ ਤੋਂ ਬਿਨਾਂ ਸਿਰਫ ਆਦਰਸ਼ਕ ਜਾਂ ਸਦਾਚਾਰਕ ਸੁਨੇਹਾ ਦਿੰਦੀ ਰਚਨਾ ਉੱਚ ਪੱਧਰੀ ਰਚਨਾ ਨਹੀਂ ਬਣ ਸਕਦੀ। ਵਿਚਾਰ ਚਰਚਾ ਵਿੱਚ ਕਾਮਰੇ ਜਰਨੈਲ ਭਾਈਰੂਪਾ, ਜਸਵਿੰਦਰ ਜੱਸ, ਅਮਰਜੀਤ ਸਿੰਘ ਸਿੱਧੂ ਤੇ ਜਸਪਾਲ ਮਾਨਖੇੜਾ ਨੇ ਭਾਗ ਲਿਆ।

Advertisement
×