ਬਠਿੰਡਾ ਵਿੱਚ ਡੇਂਗੂ ਦੇ 22 ਮਰੀਜ਼ ਆਏ
ਪੱੱਤਰ ਪ੍ਰੇਰਕ ਬਠਿੰਡਾ, 10 ਜੁਲਾਈ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਬਠਿੰਡਾ ਪ੍ਰਸ਼ਾਸਨ ਡੇਂਗੂ ਦੇ ਡੰਗ ਤੋਂ ਬਚਣ ਲਈ ਸਰਗਰਮ ਹੋ ਗਿਆ ਹੈ l ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ 22 ਕੇਸ ਡੇਂਗੂ ਦੇ ਪਾਜ਼ੇਟਿਵ ਪਾਏ ਗਏ ਹਨ। ਇਸ ਨੂੰ...
Advertisement
ਪੱੱਤਰ ਪ੍ਰੇਰਕ
ਬਠਿੰਡਾ, 10 ਜੁਲਾਈ
Advertisement
ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਬਠਿੰਡਾ ਪ੍ਰਸ਼ਾਸਨ ਡੇਂਗੂ ਦੇ ਡੰਗ ਤੋਂ ਬਚਣ ਲਈ ਸਰਗਰਮ ਹੋ ਗਿਆ ਹੈ l ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ 22 ਕੇਸ ਡੇਂਗੂ ਦੇ ਪਾਜ਼ੇਟਿਵ ਪਾਏ ਗਏ ਹਨ। ਇਸ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਵੱਲੋਂ ਡੇਂਗੂ ਖ਼ਿਲਾਫ਼ ਜੰਗੀ ਪੱਧਰ ’ਤੇ ਟੀਮਾਂ ਨੂੰ ਤਿਆਰ ਰਹਿਣ ਦਾ ਹੁਕਮ ਕੀਤਾ ਗਿਆ ਹੈ। ਸਿਹਤ ਵਿਭਾਗ ਅਨੁਸਾਰ ਬਠਿੰਡਾ ਅਰਬਨ ਵਿੱਚ 2 ਗੋਨਿਆਣਾ ਬਲਾਕ 14 ਕੇਸ ਡੇਂਗੂ ਪਾਜ਼ੇਟਿਵ ਦੇ ਮਿਲੇ ਹਨ। ਪਿੰਡ ਜੀਦਾ, ਖੇਮੂਆਣਾ ਅਤੇ ਰਾਮਪੁਰਾ ਵਿੱਚ 2 ਸੰਗਤ ਬਲਾਕ ਵਿੱਚ 1 ਅਤੇ ਬਾਲਿਆਂਵਾਲ਼ੀ ਵਿੱਚ 1 ਮਰੀਜ਼ ਮਿਲਿਆ ਹੈ।
Advertisement
Advertisement
×

