War Against Drugs: ਨਸ਼ਿਆਂ ਨਾਲ ਜੁੜੇ ਹਵਾਲਾ ਰੈਕੇਟ ’ਚ ਪੁਲੀਸ ਕਾਂਸਟੇਬਲ ਸਣੇ ਪੰਜ ਗ੍ਰਿਫਤਾਰ
War Against Drugs in Punjab:
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਅਪਰੈਲ
War Against Drugs in Punjab: ਪੁਲੀਸ ਨੇ ਨਸ਼ਿਆਂ ਨਾਲ ਜੁੜੇ ਇੱਕ ਹਵਾਲਾ ਰੈਕੇਟ ਵਿੱਚ ਇੱਕ ਪੁਲੀਸ ਕਾਂਸਟੇਬਲ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 46.91 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਹਵਾਲਾ ਰੈਕੇਟ ਨਸ਼ਿਆਂ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ। ਇਸ ਸਬੰਧ ਵਿੱਚ ਪਹਿਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਕੀਤੀ ਪੁੱਛਗਿਛ ਦੇ ਅਧਾਰ ’ਤੇ ਅਗਲੇਰੀ ਜਾਂਚ ਵਿੱਚ ਇਹ ਰੈਕੇਟ ਸਾਹਮਣੇ ਆਇਆ ਹੈ।
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੜੇ ਸੰਗਠਤ ਢੰਗ ਨਾਲ ਇਸ ਹਵਾਲਾ ਰੈਕੇਟ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਰਕਮ ਦੇ ਭੁਗਤਾਨ ਵੇਲੇ ਵਧੇਰੇ ਚੌਕਸੀ ਵਰਤੀ ਜਾਂਦੀ ਸੀ। ਭੁਗਤਾਨ ਕਰਨ ਵਾਲੇ ਅਤੇ ਲੈਣ ਵਾਲੇ ਦੋਵਾਂ ਕੋਲ ਨੋਟਾਂ ਦੇ ਨੰਬਰ ਹੁੰਦੇ ਸਨ ਜੋ ਮਿਲਾਨ ਤੋਂ ਬਾਅਦ ਭੁਗਤਾਨ ਹੁੰਦਾ ਸੀ।
ਇਹ ਹਵਾਲਾ ਕਾਰਜ ਦੁਬਈ ਅਤੇ ਅਮਰੀਕਾ ਰਸਤੇ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀਆਂ ਦੇ ਕੋਲ ਵੀ ਇਹ ਮਾਮਲਾ ਉਠਾਇਆ ਜਾ ਰਿਹਾ ਹੈ ਤਾਂ ਜੋ ਵਿਦੇਸ਼ ਵਿੱਚ ਵੀ ਇਸ ਸਬੰਧੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕੇ।