ਕੇਂਦਰ ਵੱਲੋਂ ਬਰਤਨਾਂ ਤੋਂ ਜੀਐੱਸਟੀ ਦਰਾਂ ਘਟਾਉਣ ਦਾ ਬਰਤਨ ਯੂਨੀਅਨ ਵੱਲੋਂ ਸਵਾਗਤ
ਕੇਂਦਰ ਸਰਕਾਰ ਵੱਲੋਂ ਜੀਐੱਸਟੀ ਸਲੈਬ ਦਰਾਂ ਵਿੱਚ ਕਟੌਤੀ ਦਾ ਜੰਡਿਆਲਾ ਗੁਰੂ ਬਰਤਨ ਬਾਜ਼ਾਰ ਯੂਨੀਅਨ ਨੇ ਸਵਾਗਤ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਅਤੇ ਸੀਨੀਅਰ ਮੀਤ ਪ੍ਰਧਾਨ ਬ੍ਰਿਜ ਲਾਲ ਮਲਹੋਤਰਾ ਨੇ ਇਕ ਮੀਟਿੰਗ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਸ...
Advertisement
ਕੇਂਦਰ ਸਰਕਾਰ ਵੱਲੋਂ ਜੀਐੱਸਟੀ ਸਲੈਬ ਦਰਾਂ ਵਿੱਚ ਕਟੌਤੀ ਦਾ ਜੰਡਿਆਲਾ ਗੁਰੂ ਬਰਤਨ ਬਾਜ਼ਾਰ ਯੂਨੀਅਨ ਨੇ ਸਵਾਗਤ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਅਤੇ ਸੀਨੀਅਰ ਮੀਤ ਪ੍ਰਧਾਨ ਬ੍ਰਿਜ ਲਾਲ ਮਲਹੋਤਰਾ ਨੇ ਇਕ ਮੀਟਿੰਗ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਸ ਫੈਸਲੇ ਨੂੰ ਨਾ ਸਿਰਫ਼ ਵਪਾਰੀਆਂ ਲਈ ਸਗੋਂ ਆਮ ਗਾਹਕਾਂ ਲਈ ਵੀ ਵੱਡੀ ਰਾਹਤ ਦੱਸਿਆ। ਮਲਹੋਤਰਾ ਨੇ ਕਿਹਾ ਕਿ ਬਰਤਨਾਂ ਉਪਰ ਪਹਿਲਾਂ ਜੀਐਸਟੀ 12% ਸੀ ਜਿਸਨੂੰ ਕਿ ਹੁਣ ਕੇਂਦਰ ਸਰਕਾਰ ਨੇ ਘਟਾਕੇ 5% ਕਰ ਦਿੱਤਾ ਹੈ। ਇਸ ਨਾਲ ਖਪਤਕਾਰਾਂ ਦੀ ਜੇਬ ’ਤੇ ਬੋਝ ਘਟੇਗਾ, ਉੱਥੇ ਹੀ ਖਰੀਦਦਾਰੀ ਦਾ ਰੁਝਾਨ ਵੀ ਵਧੇਗਾ। ਯੂਨੀਅਨ ਦੇ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਈ ਨਵੀਂ ਉਮੀਦ ਜਾਗੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਰਤਨ ਬਾਜ਼ਾਰ ਯੂਨੀਅਨ ਦੇ ਸਾਰੇ ਦੁਕਾਨਦਾਰ ਮੀਟਿੰਗ ਵਿੱਚ ਮੌਜੂਦ ਸਨ।
Advertisement
Advertisement
×