DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US deportees: ਅਹਿਮਦਾਬਾਦ ਹਵਾਈ ਅੱਡੇ ’ਤੇ ਪੁੱਜੇ 33 ਗੁਜਰਾਤੀ

Two flights with 33 Guj natives land at Ahmedabad airport from Amritsar; ਅੰਮ੍ਰਿਤਸਰ ਹਵਾਈ ਅੱਡੇ ਤੋਂ ਪਰਵਾਸੀ ਭਾਰਤੀਆਂ ਨੂੰ ਲੈ ਕੇ ਦੋ ਉਡਾਣਾਂ ਅਹਿਮਦਾਬਾਦ ਉੱਤਰੀਆਂ
  • fb
  • twitter
  • whatsapp
  • whatsapp
featured-img featured-img
ਅਹਿਮਦਾਬਾਦ ਹਵਾਈ ਅੱੜੇ ’ਤੇ ਪੁੱਜੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਜਰਾਤੀ। -ਫੋਟੋ: ਪੀਟੀਆਈ
Advertisement
ਅਹਿਮਦਾਬਾਦ, 17 ਫਰਵਰੀ

ਅਮਰੀਕਾ ਤੋਂ ਗੈਰ-ਕਾਨੂੰਨੀ ਠਹਿਰਨ ਦੇ ਦੋਸ਼ ਹੇਠ ਦੇਸ਼ ਨਿਕਾਲਾ ਦਿੱਤੇ ਗਏ 33 ਗੁਜਰਾਤ ਦੇ ਮੂਲ ਨਿਵਾਸੀਆਂ ਨੂੰ ਲੈ ਕੇ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈਆਂ ਦੋ ਉਡਾਣਾਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰੀਆਂ। ਇਹ 112 ਭਾਰਤੀਆਂ ਦੇ ਉਸ ਸਮੂਹ ਦਾ ਹਿੱਸਾ ਹਨ, ਜੋ ਐਤਵਾਰ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ ਇੱਕ ਅਮਰੀਕੀ ਫੌਜੀ ਜਹਾਜ਼ ਵਿੱਚ ਸਵਾਰ ਸਨ।

Advertisement

33 ਡਿਪੋਰਟ ਹੋਏ ਨਾਗਰਿਕਾਂ ਦੇ ਆਉਣ ਨਾਲ 6 ਫਰਵਰੀ ਤੋਂ ਹੁਣ ਤੱਕ ਅਮਰੀਕਾ ਤੋਂ ਵਾਪਸ ਭੇਜੇ ਗਏ ਗੁਜਰਾਤ ਨਿਵਾਸੀਆਂ ਦੀ ਗਿਣਤੀ 74 ਹੋ ਗਈ ਹੈ।

ਹਵਾਈ ਅੱਡਾ ਪੁਲੀਸ ਥਾਣੇ ਦੇ ਇੰਸਪੈਕਟਰ ਐੱਸਜੀ ਖੰਭਲਾ ਨੇ ਕਿਹਾ, ‘‘ਅਹਿਮਦਾਬਾਦ ਹਵਾਈ ਅੱਡੇ ’ਤੇ ਪਹੁੰਚਣ ਤੋਂ ਤੁਰੰਤ ਬਾਅਦ 33 ਪਰਵਾਸੀਆਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਨੂੰ ਪੁਲੀਸ ਵਾਹਨਾਂ ਰਾਹੀਂ ਗੁਜਰਾਤ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਇਆ ਗਿਆ।’’

ਉਨ੍ਹਾਂ ਦੱਸਿਆ ਕਿ ਦੋ ਮਹਿਸਾਣਾ ਤੋਂ ਅਤੇ ਇੱਕ ਗਾਂਧੀਨਗਰ ਜ਼ਿਲ੍ਹੇ ਤੋਂ ਤਿੰਨ ਪਰਵਾਸੀ ਦੁਪਹਿਰ 12 ਵਜੇ ਦੇ ਕਰੀਬ ਪਹੁੰਚੇ, ਜਦੋਂ ਕਿ 30 ਹੋਰ ਦੁਪਹਿਰ 2 ਵਜੇ ਦੇ ਕਰੀਬ ਇੱਕ ਹੋਰ ਉਡਾਣ ਰਾਹੀਂ ਉਤਰੇ।

ਡਿਪੋਰਟ ਕੀਤੇ ਗਏ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਉਣ ਲਈ ਹਵਾਈ ਅੱਡੇ ’ਤੇ ਪੁਲੀਸ ਵਾਹਨ ਤਾਇਨਾਤ ਕੀਤੇ ਗਏ ਸਨ।

16 ਫਰਵਰੀ ਨੂੰ, ਗੁਜਰਾਤ ਦੇ ਅੱਠ ਵਿਅਕਤੀਆਂ ਨੂੰ ਲੈ ਕੇ ਇੱਕ ਜਹਾਜ਼, ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਲਈ ਅਮਰੀਕਾ ਤੋਂ ਵਾਪਸ ਘਰ ਭੇਜੇ ਗਏ 116 ਭਾਰਤੀਆਂ ਵਿੱਚੋਂ ਸਨ, ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਿਆ। ਉਨ੍ਹਾਂ ਨੂੰ ਪੁਲੀਸ ਵਾਹਨਾਂ ਵਿੱਚ ਤੇਜ਼ੀ ਨਾਲ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਇਆ ਗਿਆ। -ਪੀਟੀਆਈ

Advertisement
×