DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਗਤੀਵਾਦੀ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਸ਼ਰਧਾਂਜਲੀਆਂ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 10 ਜੁਲਾਈ ਉੱਘੇ ਜਨਵਾਦੀ ਲੇਖਕ ਹਰਭਜਨ ਸਿੰਘ ਹੁੰਦਲ ਦੇ ਅਕਾਲ ਚਲਾਣੇ ’ਤੇ ਲੇਖਕ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇੱਥੇ ਸਥਾਨਕ ਕੰਪਨੀ ਬਾਗ਼ ਵਿਚ ਕੀਤੀ ਸੋਗ ਇਕੱਤਰਤਾ ਵਿੱਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ...
  • fb
  • twitter
  • whatsapp
  • whatsapp
featured-img featured-img
ਹਰਭਜਨ ਸਿੰਘ ਹੁੰਦਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਾਹਿਤਕਾਰ।
Advertisement

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 10 ਜੁਲਾਈ

Advertisement

ਉੱਘੇ ਜਨਵਾਦੀ ਲੇਖਕ ਹਰਭਜਨ ਸਿੰਘ ਹੁੰਦਲ ਦੇ ਅਕਾਲ ਚਲਾਣੇ ’ਤੇ ਲੇਖਕ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇੱਥੇ ਸਥਾਨਕ ਕੰਪਨੀ ਬਾਗ਼ ਵਿਚ ਕੀਤੀ ਸੋਗ ਇਕੱਤਰਤਾ ਵਿੱਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਹਰਜੀਤ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ, ਸ਼ਾਇਰ ਮਲਵਿੰਦਰ, ਡਾ. ਮੋਹਨ, ਬਲਜਿੰਦਰ ਮਾਂਗਟ, ਜਸਵੰਤ ਧਾਪ, ਡਾ. ਭੁਪਿੰਦਰ ਸਿੰਘ ਫੇਰੂਮਾਨ, ਜਗਤਾਰ ਗਿੱਲ, ਸਤਿੰਦਰ ਓਠੀ, ਕੇਵਲ ਧਾਲੀਵਾਲ, ਡਾ. ਮਹਿਲ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਆਤਮ ਰੰਧਾਵਾ, ਮਨਮੋਹਨ ਸਿੰਘ ਬਾਸਰਕੇ, ਵਜੀਰ ਸਿੰਘ ਰੰਧਾਵਾ ਆਦਿ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੇ ਸਾਥੀ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ। ਸਾਹਿਤਕਾਰਾਂ ਕਿਹਾ ਕਿ ਹਰਭਜਨ ਸਿੰਘ ਹੁੰਦਲ ਕਲਮ ਦੇ ਧਨੀ ਅਤੇ ਲੋਕ ਘੋਲਾਂ ਦੇ ਪਹਿਲੀ ਕਤਾਰ ਦੇ ਆਗੂ ਸਨ। ਸੌ ਦੇ ਲਗਪਗ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਹਰਭਜਨ ਸਿੰਘ ਹੁੰਦਲ ਦੀ ਸਮੁੱਚੀ ਸ਼ਾਇਰੀ ਜੁਝਾਰ ਵਾਦੀ ਅਤੇ ਲੋਕ ਘੋਲਾਂ ਦੀ ਤਰਜ਼ਮਾਨੀ ਕਰਦੀ ਹੈ।

ਜਲੰਧਰ (ਨਿੱਜੀ ਪੱਤਰ ਪ੍ਰੇਰਕ):ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਜਾਣੇ ਪਹਿਚਾਣੇ ਕਵੀ ਹਰਭਜਨ ਸਿੰਘ ਹੁੰਦਲ ਦੀ ਯਾਦ ’ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ੋਕ ਸਭਾ ਕੀਤੀ ਗਈ। ਜ਼ਿਕਰਯੋਗ ਹੈ ਕਿ ਕਵੀ ਹੁੰਦਲ ਨੂੰ ਅੰਤਿਮ ਵਿਦਾਇਗੀ 11 ਜੁਲਾਈ ਨੂੰ ਉਨ੍ਹਾਂ ਦੇ ਪਿੰਡ ਫੱਤੂ ਚੱਕ (ਨੇੜੇ ਢਿੱਲਵਾਂ) ਜ਼ਿਲ੍ਹਾ ਕਪੂਰਥਲਾ ਵਿਖੇ ਦਿੱਤੀ ਜਾ ਰਹੀ ਹੈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ, ਕ੍ਰਿਸ਼ਨਾ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਹਰਵਿੰਦਰ ਭੰਡਾਲ, ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼ ਸਮੇਤ ਸਮੁੱਚੀ ਕਮੇਟੀ, ਲੇਖਕ, ਆਲੋਚਕ, ਪੱਤਰਕਾਰ ਦੇਸ਼ ਰਾਜ ਕਾਲੀ, ਕੁਲਵੰਤ ਸਿੰਘ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸਟਾਫ਼ ਨੇ ਸ਼ਰਧਾਂਜਲੀ ਭੇਂਟ ਕੀਤੀ।

Advertisement
×