Tarn Taran Encounter: ਤਰਨ ਤਾਰਨ ’ਚ ਪੁਲੀਸ ਮੁਕਾਬਲੇ ਦੌਰਾਨ ਲੰਡਾ ਹਰੀਕੇ ਗਰੋਹ ਦੇ ਤਿੰਨ ਮੈਂਬਰ ਕਾਬੂ
ਪਿੰਡ ਭੁੱਲਰ ਨਜ਼ਦੀਕ ਵੱਡੇ ਤੜਕੇ ਹੋਇਆ ਮੁਕਾਬਲਾ; ਗੋਲੀ ਲੱਗਣ ਨਾਲ ਇੱਕ ਗੈਂਗਸਟਰ ਜ਼ਖ਼ਮੀ
Advertisement
ਗੁਰਬਖ਼ਸ਼ਪੁਰੀ
ਤਰਨ ਤਾਰਨ, 15 ਫਰਵਰੀ
Advertisement
Tarn Taran Encounter ਇਥੋਂ ਨਜ਼ਦੀਕੀ ਪਿੰਡ ਭੁੱਲਰ ਵਿੱਚ ਅੱਜ ਵੱਡੇ ਤੜਕੇ ਪੁਲੀਸ ਨੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਲੰਡਾ ਹਰੀਕੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਗੋਲੀ ਲੱਗਣ ਕਰਕੇ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਵੱਡੇ ਤੜਕੇ ਪੁਲੀਸ ਨੂੰ ਪਿੰਡ ਭੁੱਲਰ ਵਿੱਚ ਗੈਂਗਸਟਰਾਂ ਦੀ ਆਮਦੋਰਫ਼ਤ ਦਾ ਪਤਾ ਲੱਗਾ ਸੀ। ਇਸ ਦੌਰਾਨ ਪੁਲੀਸ ਨੇ ਇਨ੍ਹਾਂ ਨੂੰ ਘੇਰਾ ਪਾਇਆ ਤਾਂ ਉਨ੍ਹਾਂ ਪੁਲੀਸ ਉੱਤੇ ਗੋਲੀਆਂ ਚਲਾ ਦਿੱਤੀਆਂ।
ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਰਕੇ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਬਹੁਤ ਹੀ ਮੁਸਤੈਦੀ ਨਾਲ ਤਿੰਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਜ਼ਖ਼ਮੀ ਗੈਂਗਸਟਰ ਨੂੰ ਇਲਾਜ ਲਈ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
Advertisement
×