ਤਰਨ ਤਾਰਨ: ਬੀਐਸਐਫ਼ ਤੇ ਪੁਲੀਸ ਵੱਲੋਂ ਹਥਿਆਰ ਬਰਾਮਦ
ਗੁਪਤ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਤੇ ਪੁਲੀਸ ਨੇ ਸਾਂਝੇ ਤੌਰ 'ਤੇ ਕੀਤੀ ਕਾਰਵਾਈ
Advertisement
ਸੁਰੱਖਿਆ ਬਲਾਂ ਤੇ ਪੁਲੀਸ ਨੇ ਸਾਂਝੇ ਆਪਰੇਸ਼ਨ ਤਹਿਤ ਕਾਰਵਾਈ ਕਰਦਿਆਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਡਲ ਵਿੱਚੋਂ ਇੱਕ ਪਲਾਸਟਿਕ ਦੀ ਬੋਤਲ ਵਿੱਚ ਪਿਸਤੌਲ ਦੇ ਕੁੱਝ ਹਿੱਸੇ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਟੀਮ ਨੇ ਦੱਸਿਆ ਕਿ ਇਸ ਬੋਤਲ ਉੱਤੇ ਪੀਲੀ ਟੇਪ ਨਾਲ ਲਪੇਟੀ ਹੋਈ ਸੀ, ਜਿਸਤੋਂ ਲੱਗ ਰਿਹਾ ਸੀ ਕਿ ਉਹ ਡਰੋਨ ਜ਼ਰੀਏ ਸੁੱਟੀ ਗਈ ਸੀ। ਬੀਐੱਸਐੱਫ਼ ਨੇ ਇਹ ਮਸ਼ਕ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਚਲਾਈ ਸੀ।
ਇਸਤੋਂ ਪਹਿਲਾਂ ਬੀਐੱਸਐੱਫ਼ ਨੇ ਅੰਮ੍ਰਿਤਸਰ ਦਿਹਾਤੀ ਪੁਲੀਸ ਨਾਲ ਕੀਤੇ ਆਪਰੇਸ਼ਨ ਤਹਿਤ ਪਿਸਤੋਲ, ਹੈਰੋਇਨ ਸਣੇ ਚਾਰ ਮੁਲਜ਼ਮਾਂ ਨੁੂੰ ਗ੍ਰਿਫ਼ਤਾਰ ਕੀਤਾ ਸੀ।
Advertisement
ਸ਼ਨਿਚਵਾਰ ਸਵੇਰੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਬੱਚੀਵਿੰਡ ਵਿੱਖੇ ਡਰੋਨ ਦੀ ਹਲਚਲ ਵੇਖੀ ਗਈ ਸਈ, ਜਿਸਤੋਂ ਬਾਅਦ ਸੁਰੱਖਿਆ ਬਲਾਂ ਨੇ ਪਿਸਤੌਲ, ਦੋ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸਾਂ ਸਣੇ ਇੱਕ ਮੁਲਜ਼ਮ ਨੁੂੰ ਕਾਬੂ ਕੀਤਾ ਸੀ। ਦੱਸਿਆ ਗਿਆ ਹੈ ਕਿ ਇਹ ਮੁਲਜ਼ਮ ਪਿੰਡ ਗਾਂਧੀਵਿੰਡ ਨਾਲ ਸਬੰਧਤ ਹੇੈ। ਇੰਝ ਲਗਦਾ ਹੈ ਕਿ ਉਸ ਕੋਲੋਂ ਜ਼ਬਤ ਕੀਤੇ ਹਥਿਆਰ ਡਰੋਨ ਜ਼ਰੀਏ ਭੇਜੇ ਗਏ ਸੀ।
Advertisement
×