SSOC ਦੀ ਵੱਡੀ ਕਾਰਵਾਈ; ਦੋ ਆਈ ਈ ਡੀ ਤੇ ਪਿਸਤੌਲ ਸਣੇ ਇੱਕ ਗ੍ਰਿਫ਼ਤਾਰ
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਲਗਪਗ ਢਾਈ-ਢਾਈ ਕਿੱਲੋ ਦੀਆਂ ਦੋ ਇੰਪ੍ਰੋਵਾਈਜ਼ਡ ਐਕਸਪਲੂਸਿਵ ਡਿਵਾਈਸ (ਆਈ ਆਈ ਡੀ) ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਆਧੁਨਿਕ 30 ਬੋਰ ਪਿਸਤੌਲ ਸਮੇਤ ਕਾਰਤੂਸ ਵੀ ਬਰਾਮਦ...
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਲਗਪਗ ਢਾਈ-ਢਾਈ ਕਿੱਲੋ ਦੀਆਂ ਦੋ ਇੰਪ੍ਰੋਵਾਈਜ਼ਡ ਐਕਸਪਲੂਸਿਵ ਡਿਵਾਈਸ (ਆਈ ਆਈ ਡੀ) ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਆਧੁਨਿਕ 30 ਬੋਰ ਪਿਸਤੌਲ ਸਮੇਤ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਬੂ ਕੀਤਾ ਵਿਅਕਤੀ ਅਤਿਵਾਦੀ ਮਾਡਿਊਲ ਦਾ ਮੁੱਖ ਸੰਚਾਲਕ ਹੈ। ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਟਿੱਡੀ ਵਾਸੀ ਪਿੰਡ ਕੋਟਲਾ ਤਰਖਾਣਾ ਅੰਮ੍ਰਿਤਸਰ ਵਜੋਂ ਹੋਈ ਹੈ, ਜਿਸ ਦੇ ਖ਼ਿਲਾਫ਼ ਥਾਣਾ ਸਦਰ ਬਟਾਲਾ ਅਤੇ ਕਲਾਨੌਰ ਵਿੱਚ ਦੋ ਮਾਮਲੇ ਦਰਜ ਹਨ।
In a major breakthrough, State Special Operation Cell (#SSOC) Amritsar apprehends Manpreet Singh @ Tiddi, an operative of a terror network, and recovers a sophisticated .30 bore pistol with live ammunition from his possession.
On his disclosure, two Improvised Explosive Devices… pic.twitter.com/Ug3VHJSePV
— DGP Punjab Police (@DGPPunjabPolice) October 25, 2025
SSOC ਅੰਮ੍ਰਿਤਸਰ ਦੇ ਏ ਆਈ ਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਟੀਮ ਨੇ ਮਨਪ੍ਰੀਤ ਸਿੰਘ ਉਰਫ਼ ਟਿੱਡੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਪਿਸਤੌਲ ਬਰਾਮਦ ਕੀਤਾ ਸੀ। ਪੁੱਛ-ਪੜਤਾਲ ਤੋਂ ਬਾਅਦ ਪਿੰਡ ਕੋਟਲਾ ਤਰਖਾਣਾ ਦੇ ਖੇਤਰ ਤੋਂ ਦੋ ਇਹ ਡਿਵਾਈਸ, ਜੋ ਹਾਈ ਗ੍ਰੇਡ ਆਰ ਡੀ ਐੱਕਸ ਨਾਲ ਧਾਤ ਦੇ ਕੰਟੇਨਰਾਂ ਵਿੱਚ ਸਨ, ਵੀ ਬਰਾਮਦ ਕੀਤੀਆਂ।
\B\Bਏ ਆਈ ਜੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਲਗਪਗ ਦੋ ਹਫ਼ਤੇ ਪਹਿਲਾਂ ਇਹ ਖੇਪ ਪਾਕਿਸਤਾਨ ਵੱਲੋਂ ਅਜਨਾਲਾ ਖੇਤਰ ਵਿੱਚ ਡਰੋਨ ਰਾਹੀਂ ਭੇਜੀ ਗਈ ਸੀ। ਪੁਲੀਸ ਨੇ ਥਾਣਾ SSOC ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਹੈ।\B

