DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਇਕ ਸਤਿੰਦਰ ਸਰਤਾਜ ਨੇ 500 ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਭੇਜਿਆ

ਜਸਬੀਰ ਜੱਸੀ ਅਤੇ ਰਾਜ ਕੁੰਦਰਾ ਵੀ ਮਦਦ ਲਈ ਅੱਗੇ ਆਏ; ਅਜਨਾਲਾ ਹਲਕੇ ’ਚ ਡਰੋਨਾਂ ਰਾਹੀਂ ਪਹੁੰਚਾਈ ਜਾ ਰਹੀ ਹੈ ਰਾਹਤ ਸਮੱਗਰੀ
  • fb
  • twitter
  • whatsapp
  • whatsapp
Advertisement
ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਸਬ-ਡਵੀਜ਼ਨ ਅਜਨਾਲਾ ਦੇ 500 ਪਰਿਵਾਰਾਂ ਲਈ ਇੱਕ ਮਹੀਨੇ ਦਾ ਰਾਸ਼ਨ ਭੇਜਿਆ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੇ ਵਾਲੰਟੀਅਰਾਂ ਦੀ ਟੀਮ ਨੂੰ ਇਹ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸੇ ਦੌਰਾਨ ਪੰਜਾਬੀ ਗਾਇਕ ਜਸਬੀਰ ਜੱਸੀ ਅਤੇ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਵੀ ਹੜ੍ਹ ਪ੍ਰਭਾਵਿਤ ਖੇਤਰ ਲਈ ਰਾਹਤ ਦਾ ਐਲਾਨ ਕੀਤਾ ਹੈ।

Advertisement

ਡੀਸੀ, ਐੱਸਐੱਸਪੀ (ਦਿਹਾਤੀ) ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ, ਡੀਐੱਸਪੀ ਅਜਨਾਲਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਅੱਜ ਸਵੇਰੇ ਅਜਨਾਲਾ ਦੇ ਪਿੰਡ ਹਰੜ ਕਲਾਂ ਪਹੁੰਚੇ ਅਤੇ ਦੱਸਿਆ ਕਿ ਸਰਹੱਦੀ ਸਬ-ਡਵੀਜ਼ਨ ਦੇ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਰਾਮਦਾਸ ਇਲਾਕੇ ਵਿੱਚ ਰਾਵੀ ਦਰਿਆ ਦੇ ਪਾਣੀ ’ਚ ਡੁੱਬੇ ਹੋਏ ਲੋਕਾਂ ਤੱਕ ਪਹੁੰਚਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ।

ਪ੍ਰਭਾਵਿਤ ਨਾਗਰਿਕਾਂ ਲਈ ਰਾਹਤ ਕਾਰਜ ਜਾਰੀ ਹੈ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਚਮਿਆਰੀ ਅਤੇ ਅਜਨਾਲਾ ਦਾਣਾ ਮੰਡੀ ਵਿੱਚ ਜਾਨਵਰਾਂ ਲਈ ਰਾਹਤ ਕੇਂਦਰ ਵੀ ਸਥਾਪਤ ਕੀਤੇ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਮਨਿੰਦਰ ਸਿੰਘ ਅਤੇ ਏਡੀਸੀ ਰੋਹਿਤ ਗੁਪਤਾ ਨੇ ਵੀ ਅੱਜ ਸਵੇਰੇ ਪਸ਼ੂਆਂ ਲਈ ਬਣਾਏ ਰਾਹਤ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

Advertisement
×