DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਵਿਦੇਸ਼ੀ ਕਰੰਸੀ ਦੀ ਸਮਗਲਿੰਗ ਦੀ ਕੋਸ਼ਿਸ਼ ਕਰਦਾ ਮੁਸਾਫ਼ਰ 41400 USD ਸਣੇ ਕਾਬੂ

ਡੀਆਰਆਈ ਵਿਭਾਗ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੀਤੀ ਕਾਰਵਾਈ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 30 ਮਈ ਡੀਆਰਆਈ ਵਿਭਾਗ ਨੇ ਇੱਕ ਖਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸਥਾਨਕ ਸ੍ਰੀ ਗੁਰੂ...
  • fb
  • twitter
  • whatsapp
  • whatsapp
featured-img featured-img
ਹਵਾਈ ਅੱਡੇ ਤੋਂ ਯਾਤਰੀ ਕੋਲੋਂ ਬਰਾਮਦ ਵਿਦੇਸ਼ੀ ਕਰੰਸੀ
Advertisement

ਡੀਆਰਆਈ ਵਿਭਾਗ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੀਤੀ ਕਾਰਵਾਈ

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਅੰਮ੍ਰਿਤਸਰ, 30 ਮਈ

ਡੀਆਰਆਈ ਵਿਭਾਗ ਨੇ ਇੱਕ ਖਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਯਾਤਰੀ ਕੋਲੋਂ 41,400 ਅਮਰੀਕੀ ਡਾਲਰ ਬਰਾਮਦ ਕੀਤੇ ਹਨ, ਜੋ ਭਾਰਤੀ ਕਰੰਸੀ ਦੇ ਮੁਤਾਬਕ ਕਰੀਬ 35.40 ਲੱਖ ਰੁਪਏ ਬਣਦੇ ਹਨ। ਫੜਿਆ ਗਿਆ ਯਾਤਰੀ ਇਸ ਕਰੰਸੀ ਨੂੰ ਲੁਕਾ ਕੇ ਤਸਕਰੀ ਰਾਹੀਂ ਲਿਜਾ ਰਿਹਾ ਸੀ।

ਵਿਭਾਗ ਨੇ ਕਸਟਮ ਐਕਟ 1962 ਤਹਿਤ ਇਸ ਵਿਦੇਸ਼ੀ ਕਰੰਸੀ ਨੂੰ ਸ਼ਬਤ ਕਰ ਲਿਆ ਹੈ। ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਡੀਆਰਆਈ ਵਿਭਾਗ ਨੂੰ ਇਸ ਸਬੰਧ ਵਿੱਚ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਪਿੱਛੋਂ ਹਵਾਈ ਅੱਡੇ ਵਿਖੇ ਚੌਕਸੀ ਵਰਤੀ ਜਾ ਰਹੀ ਸੀ।

ਇਸ ਦੌਰਾਨ ਇਕ ਯਾਤਰੀ ਨੂੰ ਰੋਕਿਆ ਗਿਆ, ਜੋ ਇੰਡੀਆ ਐਕਸਪ੍ਰੈਸ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਿਹਾ ਸੀ। ਉਸ ਨੇ ਆਪਣੇ ਸਾਮਾਨ ਵਿੱਚ ਵਿਦੇਸ਼ੀ ਮੁਦਰਾ ਲੁਕਾਈ ਹੋਈ ਸੀ ਅਤੇ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਯਤਨ ਕਰ ਰਿਹਾ ਸੀ। ਵਿਭਾਗ ਨੇ ਜਦੋਂ ਸਾਮਾਨ ਦੀ ਤਲਾਸ਼ੀ ਲਈ ਤਾਂ ਵਿੱਚੋਂ 41,400 ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਬਰਾਮਦ ਹੋਈ ਹੈ।

ਉਸਨੇ ਦੱਸਿਆ ਕਿ ਇਹ ਵਿਦੇਸ਼ੀ ਮੁਦਰਾ ਯਾਤਰੀ ਵੱਲੋਂ ਬੈਗ ਵਿੱਚ ਰੱਖੇ ਇੱਕ ਹੋਰ ਬੈਗ ਵਿੱਚ ਲੁਕਾਈ ਹੋਈ ਸੀ ਪਰ ਇਸ ਵਿਦੇਸ਼ੀ ਮੁਦਰਾ ਦਾ ਯਾਤਰੀ ਕੋਲ ਕੋਈ ਹਿਸਾਬ ਨਹੀਂ ਸੀ ਅਤੇ ਇਹ ਵਿਦੇਸ਼ੀ ਨਕਦੀ ਆਰਬੀਆਈ ਦੀ ਤੈਅ ਸੀਮਾ ਤੋਂ ਵੱਧ ਸੀ। ਇਸ ਲਈ ਡੀਆਰਆਈ ਵਿਭਾਗ ਨੇ ਕਸਟਮ ਐਕਟ ਤਹਿਤ ਇਸ ਨੂੰ ਜ਼ਬਤ ਕਰ ਲਿਆ ਹੈ।

ਉਹਨਾਂ ਦਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਮੁਦਰਾ ਦੀ ਗੈਰਕਾਨੂੰਨੀ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਿਲ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੇ ਇੱਕ ਮਹੀਨੇ ਦੇ ਅੰਦਰ ਇਹ ਦੂਜੀ ਵੱਡੀ ਪ੍ਰਾਪਤੀ ਕੀਤੀ ਹੈ। ਇਸ ਤੋਂ ਪਹਿਲਾਂ ਤਿੰਨ ਮਈ ਨੂੰ 2.66 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਸੀ। ਵਿਦੇਸ਼ੀ ਕਰੰਸੀ ਲਿਜਾ ਰਹੇ ਵਿਅਕਤੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

Advertisement
×