Garib Rath fire: ਅੰਮ੍ਰਿਤਸਰ-ਸਹਰਸਾ ਜਾ ਰਹੀ ਗੱਡੀ ਦੇ ਏਸੀ ਕੋਚ ਵਿੱਚ ਅੱਗ ਲੱਗੀ, 1 ਜ਼ਖਮੀ
ਫਾਇਰ ਬ੍ਰਿਗੇਡ ਨੇ ਲੰਮੀ ਮੁਸ਼ੱਕਤ ਉਪਰੰਤ ਅੱਗ ’ਤੇ ਕਾਬੂ ਪਾਇਆ
Advertisement
Garib Rath fire: ਅੰਮ੍ਰਿਤਸਰ-ਸਹਰਸਾ ਗੱਡੀ ਨੰਬਰ 12204 ਨੂੰ ਅੱਜ ਸਰਹਿੰਦ ਰੇਲਵੇ ਸਟੇਸਨ ਨਜਦੀਕ ਸਵੇਰੇ 7.22 ਉਪਰ ਗੰਭੀਰ ਹਾਦਸਾ ਵਾਪਰਿਆ ਜਦੋ ਇਸ ਗੱਡੀ ਦੇ ਬੌਗੀ ਨੰਬਰ ਜੀ-19 ਨੂੰ ਅਚਾਨਕ ਅੱਗ ਲੱਗ ਗਈ।
ਰੇਲਵੇ ਵਿਭਾਗ ਦੇ ਸਟਾਫ਼ ਨੇ ਤੁਰੰਤ ਉਪਰਾਲਾ ਕਰਦੇ ਹੋਏ ਸਵਾਰੀਆਂ ਨੂੰ ਦੂਸਰੇ ਡੱਬਿਆਂ ਵਿਚ ਸਿਫ਼ਟ ਕੀਤਾ। ਇਸ ਦੌਰਾਨ ਇਕ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਕਾਰਕੁੰਨ ਮੌਕੇ ਤੇ ਪਹੁੰਚ ਗਏ। ਰੇਲਵੇ ਅਧਿਕਾਰੀਆਂ ਨੇ ਜਿਥੇ ਯਾਤਰੀਆਂ ਨੂੰ ਦੂਸਰੇ ਡੱਬਿਆਂ ਵਿਚ ਭੇਜ ਦਿੱਤਾ ਅਤੇ ਜਲਦੀ ਹੀ ਅੱਗ ਉਪਰ ਕਾਬੂ ਪਾ ਲਿਆ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਪਟਾਕੇ ਆਦਿ ਨਾਲ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ ਕਿਉਂਕਿ ਕੋਈ ਵੀ ਧਮਾਕਾ ਨਹੀਂ ਹੋਇਆ ਪਰੰਤੂ ਸ਼ਾਰਟ ਸਰਕਟ ਹੋਣ ਕਾਰਣ ਅੱਗ ਲਗਣ ਦੀ ਸੰਭਾਵਨਾ ਹੈ।
View this post on Instagram
Advertisement
ਰੇਲਵੇ ਪੁਲੀਸ ਦੇ ਐੱਸ ਐੱਚ ਓ ਰਤਨ ਲਾਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਜਲਦ ਇਸ ਦਾ ਮੁੱਖ ਕਾਰਨ ਸਾਹਮਣੇ ਆ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਦੇ ਅੱਗ ਪ੍ਰਭਾਵਿਤ ਡੱਬੇ ਨੂੰ ਉਥੇ ਹੀ ਰੋਕ ਕੇ ਬਾਅਦ ਵਿਚ ਬਾਕੀ ਸਵਾਰੀਆਂ ਵਾਲੀ ਗੱਡੀ ਰਵਾਨਾ ਕਰ ਦਿਤੀ ਗਈ।
ਜਾਣਕਾਰੀ ਅਨੁਸਾਰ ਇਸ ਰੇਲ ਗੱਡੀ ਦਾ ਸਰਹਿੰਦ ਸਟਾਪੇਜ਼ ਨਹੀਂ ਸੀ ਅਤੇ ਇਸ ਨੇ ਅੰਬਾਲਾ ਕੈਂਟ ਰੁਕਣਾ ਸੀ। ਅੱਗ ਲੱਗਣ ਦੀ ਘਟਨਾ ਸਾਹਮਣੇ ਆਉਣ ਕਾਰਨ ਇਹ ਸਰਹਿੰਦ ਰੇਲਵੇ ਸਟੇਸ਼ਨ ਉਪਰ ਰੁਕੀ ਰਹੀ ਜਿਸ ਕਾਰਣ ਹੋਰ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ।
Advertisement
Advertisement
×