DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਧਿਰਾਂ ’ਚ ਝਗੜੇ ਦੌਰਾਨ ਪੁਲੀਸ ’ਤੇ ਹਮਲਾ

ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ 12 ਨਾਮਜ਼ਦ
  • fb
  • twitter
  • whatsapp
  • whatsapp
Advertisement
ਪਿੰਡ ਫਤਿਹਪੁਰ ਰਾਜਪੂਤਾ ਵਿੱਚ ਦੋ ਸਮੂਹਾਂ ਵਿਚਾਲੇ ਹੋਏ ਝਗੜੇ ਦੌਰਾਨ ਮਾਮਲਾ ਸ਼ਾਂਤ ਕਰਨ ਲਈ ਆਈ ਪੁਲੀਸ ਪਾਰਟੀ ’ਤੇ ਹਮਲਾ ਕੀਤਾ ਗਿਆ। ਪੁਲੀਸ ਨੇ ਲਗਭਗ 12 ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਕਰਨਬੀਰ ਸਿੰਘ, ਉਸ ਦਾ ਭਰਾ ਜੈਸਮੀਨ ਸਿੰਘ, ਅੰਮ੍ਰਿਤਪਾਲ ਸਿੰਘ, ਉਸਦਾ ਭਰਾ ਅਰਸ਼ਦੀਪ ਸਿੰਘ, ਉਨ੍ਹਾਂ ਦੇ ਪਿਤਾ ਜੋਗਾ ਸਿੰਘ, ਭੁਪਿੰਦਰ ਸਿੰਘ ਉਰਫ ਭਿੰਦਾ, ਆਕਾਸ਼ਦੀਪ ਸਿੰਘ, ਉਸਦਾ ਭਰਾ ਜਸਪ੍ਰੀਤ ਸਿੰਘ, ਅਜੈਦੀਪ ਸਿੰਘ ਅਤੇ ਉਸ ਦਾ ਭਰਾ ਹਰਪ੍ਰੀਤ ਸਿੰਘ, ਸਾਰੇ ਵਾਸੀ ਪਿੰਡ ਬਲ ਕਲਾਂ ਸ਼ਾਮਲ ਹਨ।

ਨਵਾਂ ਪਿੰਡ ਪੁਲੀਸ ਚੌਕੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਅੱਡਾ ਡੱਡੂਆਣਾ ਪਿੰਡ ਵਿੱਚ ਹੈਲਪਲਾਈਨ ਨੰਬਰ 112 ਤੋਂ ਫਤਿਹਪੁਰ ਰਾਜਪੂਤਾ ਬੱਸ ਸਟਾਪ ’ਤੇ ਦੋ ਪਰਿਵਾਰਾਂ ਦੇ ਆਪਸ ਵਿੱਚ ਝਗੜਾ ਹੋਣ ਬਾਰੇ ਫੋਨ ਆਇਆ। ਦੋਵੇਂ ਧਿਰਾਂ ਇੱਕ-ਦੂਜੇ ’ਤੇ ਇੱਟਾਂ, ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟ ਰਹੇ ਸਨ। ਇਸ ਕਾਰਨ ਮਹਿਤਾ ਵੱਲ ਜਾਣ ਵਾਲੇ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਪੁਲੀਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਧੜਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੱਥਰਬਾਜ਼ੀ ਬੰਦ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਉਨ੍ਹਾਂ ਦੋਵਾਂ ਧੜਿਆਂ ਨੂੰ ਖਿੰਡਾਉਣ ਲਈ ਹੋਰ ਪੁਲੀਸ ਫੋਰਸ ਮੰਗੀ। ਉਨ੍ਹਾਂ ਕਿਹਾ ਕਿ ਫਤਿਹਪੁਰ ਰਾਜਪੂਤਾ ਪਿੰਡ ਦੇ ਸਰਪੰਚ ਮੰਗਲ ਸਿੰਘ ਅਤੇ ਫਤਿਹਪੁਰ ਖੁਰਦ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧੜਿਆਂ ਨੇ ਬਾਹਰੋਂ ਆਪਣੇ ਸਮਰਥਕਾਂ ਨੂੰ ਬੁਲਾਇਆ ਅਤੇ ਇੱਕ-ਦੂਜੇ ਨਾਲ ਲੜਨਾ ਸ਼ੁਰੂ ਕਰ ਦਿੱਤਾ

Advertisement

ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

Advertisement
×