ਕੁੱਤੇ ਨੂੰ ਜਾਨੋਂ ਮਾਰਨ ਦੇ ਦੋਸ਼ ਹੇਠ ਵਿਅਕਤੀ ਗ੍ਰਿਫਤਾਰ
ਲਾਵਾਰਸ ਕੁੱਤੇ ਨੂੰ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਮੱਖਣ ਗੁੱਜਰ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਹਾਲਾਂਕਿ ਬਾਅਦ ’ਚ ਏਅਰਪੋਰਟ ਪੁਲੀਸ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਹ ਘਟਨਾ ਪਾਮ ਗਰੂਵ ਇਲਾਕੇ ਵਿੱਚ ਵਾਪਰੀ, ਜਿਸ ਮਗਰੋਂ ਪਸ਼ੂ...
Advertisement
ਲਾਵਾਰਸ ਕੁੱਤੇ ਨੂੰ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਮੱਖਣ ਗੁੱਜਰ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਹਾਲਾਂਕਿ ਬਾਅਦ ’ਚ ਏਅਰਪੋਰਟ ਪੁਲੀਸ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਹ ਘਟਨਾ ਪਾਮ ਗਰੂਵ ਇਲਾਕੇ ਵਿੱਚ ਵਾਪਰੀ, ਜਿਸ ਮਗਰੋਂ ਪਸ਼ੂ ਭਲਾਈ ਸੰਗਠਨ ਵੁਆਇਸ ਆਫ਼ ਐਨੀਮਲਜ਼ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਮੱਖਣ ਗੁੱਜਰ ਵਿਰੁੱਧ ਬੀਐਨਐੱਸ ਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੰਗਠਨ ਦੀ ਪ੍ਰਧਾਨ ਨਿਧੀ ਅਦਲਖਾ ਨੇ ਕਿਹਾ ਕਿ ਸਾਨੂੰ ਇੱਕ ਸਥਾਨਕ ਵਾਸੀ ਨੇ ਘਟਨਾ ਦੀ ਸੂਚਨਾ ਦਿੱਤੀ ਸੀ।
Advertisement
Advertisement
×