ਜਥੇਦਾਰ ਗੜਗੱਜ ਨੇ ਤਾਮਿਲਨਾਡੂ ਵਿਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਕਤਲ ਕੀਤੇ ਗਹੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਹਨ। ਸ੍ਰੀ ਗੜਗੱਜ ਨੇ ਬੀਤੇ ਦਿਨੀਂ ਜਾਤ-ਪਾਤ ਵਿਤਕਰੇ ਅਧਾਰਿਤ ਆਨਰ...
Advertisement
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਕਤਲ ਕੀਤੇ ਗਹੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਹਨ। ਸ੍ਰੀ ਗੜਗੱਜ ਨੇ ਬੀਤੇ ਦਿਨੀਂ ਜਾਤ-ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਪਿਤਾ ਚੰਦਰ ਸ਼ੇਖਰ ਤੇ ਮਾਤਾ ਤਾਮਿਲ ਸੇਲਵੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਿੱਖ ਕੌਮ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਕਾਵਿਨ ਤਾਮਿਲ ਨਾਡੂ ਦੇ ਰਹਿਣ ਵਾਲੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਦਾ ਭਾਣਜਾ ਸੀ। ਉਨ੍ਹਾਂ ਦੇ ਸੱਦੇ ਉੱਤੇ ਹੀ ਜਥੇਦਾਰ ਗੜਗੱਜ ਤਾਮਿਲ ਨਾਡੂ ਪੁੱਜੇ ਹਨ। ਉਨ੍ਹਾਂ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ, ਰੰਗ-ਭੇਦ ਅਤੇ ਜਾਤ ਅਧਾਰਿਤ ਵਿਤਕਰੇ ’ਤੇ ਆਨਰ ਕਿਲਿੰਗ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਫ਼ਲਸਫੇ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਅਕਾਲ ਪੁਰਖ ਦੇ ਬੰਦੇ ਆਖਿਆ ਗਿਆ ਹੈ।
Advertisement
ਸ੍ਰੀ ਗੜਗੱਜ ਤਾਮਿਲ ਨਾਡੂ ਵਿਖੇ ਧਰਮ ਪ੍ਰਚਾਰ ਲਹਿਰ ‘ਖੁਆਰ ਹੋਏ ਸਭ ਮਿਲੇਂਗੇ’ ਤਹਿਤ ਤਿੰਨ ਦਿਨਾਂ ਦੀ ਪ੍ਰਚਾਰ ਫੇਰੀ ਉੱਤੇ ਹਨ, ਇਸ ਦੌਰਾਨ ਉਹ ਸੂਬੇ ਅੰਦਰ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਜਾ ਕੇ ਸਥਾਨਕ ਲੋਕਾਂ ਅਤੇ ਜਾਤ-ਪਾਤ ਅਧਾਰਤ ਵਿਤਕਰੇ ਦੇ ਪੀੜਤਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੇ ਸਿੱਖੀ ਸਿਧਾਂਤਾਂ ਤੇ ਫ਼ਲਸਫ਼ੇ ਬਾਰੇ ਵਿਚਾਰ ਚਰਚਾ ਕਰ ਰਹੇ ਹਨ।
Advertisement
×