ਜੰਡਿਆਲਾ ਗੁਰੂ: ਸਾਬਕਾ ਕੌਂਸਲਰ ਦੇ ਵਕੀਲ ਭਰਾ ’ਤੇ ਚਲਾਈਆ ਗੋਲੀਆਂ, ਜ਼ਖਮੀ
ਇੱਥੇ ਸਥਾਨਕ ਬਾਬਾ ਹੁੰਦਾਲ ਸੜਕ ’ਤੇ ਐਵਰ ਗਰੀਨ ਕਲੋਨੀ ਦੇ ਬਾਹਰ ਇੱਕ ਕਾਰ ਸਵਾਰ ਵਿਅਕਤੀ ’ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਾਬਕਾ ਕੌਂਸਲਰ ਅਵਤਾਰ ਸਿੰਘ ਕਾਲਾ ਦਾ ਭਰਾ ਲਖਵਿੰਦਰ ਸਿੰਘ...
Advertisement
ਇੱਥੇ ਸਥਾਨਕ ਬਾਬਾ ਹੁੰਦਾਲ ਸੜਕ ’ਤੇ ਐਵਰ ਗਰੀਨ ਕਲੋਨੀ ਦੇ ਬਾਹਰ ਇੱਕ ਕਾਰ ਸਵਾਰ ਵਿਅਕਤੀ ’ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਾਬਕਾ ਕੌਂਸਲਰ ਅਵਤਾਰ ਸਿੰਘ ਕਾਲਾ ਦਾ ਭਰਾ ਲਖਵਿੰਦਰ ਸਿੰਘ ਜਦੋਂ ਆਪਣੀ ਕਾਰ ’ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਉਸ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਪੇਸ਼ੇ ਵਜੋਂ ਵਕੀਲ ਹੈ।
Advertisement
ਘਟਨਾ ਮੌਕੇ ਉਸ ਦੇ ਮੋਢੇ ਵਿੱਚ ਗੋਲੀ ਲੱਗੀ ਅਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਇਮਾਰਤ ਵਿੱਚ ਜਾ ਟਕਰਾਈ। ਅਧਿਕਾਰੀਆਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਐੱਸਐੱਚਓ ਹਰਚੰਦ ਸਿੰਘ ਚੌਂਕੀ ਇੰਚਾਰਜ ਨਰੇਸ਼ ਕੁਮਾਰ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।
Advertisement
×