DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਵਿੱਚ ਭਾਰਤੀ ਯੋਗ ਸੰਸਥਾਨ ਨੇ 59ਵਾਂ ਸਥਾਪਨਾ ਦਿਵਸ ਮਨਾਇਆ

ਸੰਸਥਾਨ ਵੱਲੋਂ ਦੋ ਨਵੇਂ ਯੋਗ ਕੇਂਦਰਾਂ ਦੀ ਸ਼ੁਰੂਆਤ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 10 ਅਪਰੈਲ

Advertisement

ਭਾਰਤੀ ਯੋਗ ਸੰਸਥਾਨ ਨੇ ਅੰਮ੍ਰਿਤਸਰ ਵਿੱਚ ਦੋ ਹੋਰ ਨਵੇਂ ਯੋਗ ਕੇਂਦਰ ਸ਼ੁਰੂ ਕਰਕੇ ਸੰਸਥਾਨ ਦਾ 59ਵਾਂ ਸਥਾਪਨਾ ਦਿਵਸ ਅੱਜ ਇੱਥੇ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ (ਰਾਮਬਾਗ) ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸੰਸਥਾਨ ਦੇ ਸਾਧਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸੰਸਥਾਪਕ ਸਵਰਗਵਾਸੀ ਪ੍ਰਕਾਸ਼ ਲਾਲ ਦੀ ਤਸਵੀਰ ’ਤੇ ਫੁੱਲ ਮਾਲਾ ਭੇਟ ਕਰਦੇ ਹੋਏ ਉਨ੍ਹਾਂ ਦੇ ਉਪਦੇਸ਼ਾਂ ਨੂੰ ਯਾਦ ਕੀਤਾ। ਸਥਾਪਨਾ ਦਿਵਸ ਦੀ ਸ਼ੁਰੂਆਤ ਜੋਤ ਜਗਾ ਕੇ ਅਤੇ ਭਜਨ ਗਾਇਨ ਨਾਲ ਹੋਈ।

ਦੀਪ ਜਗਾਉਣ ਵਾਲਿਆਂ ਵਿੱਚ ਅੰਮ੍ਰਿਤਸਰ ਇਕਾਈ ਦੇ ਸਰਪ੍ਰਸਤ ਵਰਿੰਦਰ ਧਵਨ, ਪੰਜਾਬ ਇਕਾਈ ਦੇ ਪ੍ਰਤੀਨਿਧੀ ਮਨਮੋਹਨ ਕਪੂਰ, ਸਤੀਸ਼ ਮਹਾਜਨ ਅਤੇ ਜ਼ਿਲ੍ਹਾ ਇਕਾਈ ਦੇ ਪ੍ਰਤੀਨਿਧੀ ਮਾਸਟਰ ਮੋਹਨ ਲਾਲ, ਸੁਨੀਲ ਕਪੂਰ, ਗਿਰਧਾਰੀ ਲਾਲ ਅਤੇ ਪ੍ਰਮੋਦ ਸੋਢੀ ਸ਼ਾਮਲ ਸਨ।

ਸੰਸਥਾਨ ਬਾਰੇ ਜਾਣਕਾਰੀ ਦਿੰਦਿਆਂ ਵਰਿੰਦਰ ਧਵਨ ਨੇ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਦੀ ਸਥਾਪਨਾ 10 ਅਪਰੈਲ 1967 ਨੂੰ ਦਿੱਲੀ ਵਿੱਚ ਸਵਰਗਵਾਸੀ ਪ੍ਰਕਾਸ਼ ਲਾਲ ਨੇ ਕੀਤੀ ਸੀ। ਉਨ੍ਹਾਂ ਦਾ ਮਕਸਦ ਸੀ “ਜੀਓ ਅਤੇ ਜੀਵਨ ਦੋ” ਸੀ।

ਉਨ੍ਹਾਂ ਰੋਜ਼ਾਨਾ ਯੋਗ ਕਰਨ ਅਤੇ ਸਾਤਵਿਕ ਭੋਜਨ ਦੇ ਮਨੁੱਖੀ ਸਰੀਰ ’ਤੇ ਪ੍ਰਭਾਵ ਅਤੇ ਲਾਭ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗਾਸਨ ਕਰਨ ਨਾਲ ਸਰੀਰਕ ਅਭਿਆਸ, ਪ੍ਰਾਣਾਯਾਮ ਕਰਨ ਨਾਲ ਸਾਹ ਦੀ ਕਿਰਿਆ ਅਤੇ ਧਿਆਨ ਕਰਨ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ। ਉਨ੍ਹਾਂ ਯੋਗਾਸਨਾਂ ਦੇ ਲਾਭ ਅਤੇ ਸਰੀਰ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਸਾਰੇ ਸਾਧਕਾਂ ਨੂੰ ਯੋਗਾਸਨ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ। ਸਮਾਗਮ ਦੀ ਸ਼ੁਰੂਆਤ ਗਾਇਤਰੀ ਮੰਤਰ ਅਤੇ ਸਮਾਪਤੀ ਸ਼ਾਂਤੀ ਪਾਠ ਨਾਲ ਕੀਤੀ ਗਈ। ਇਸ ਮੌਕੇ ਸੰਸਥਾਨ ਵਲੋਂ ਇੱਕ ਸਟਾਲ ਵੀ ਲਾਇਆ ਗਿਆ ਸੀ, ਜਿੱਥੇ ਸੰਸਥਾਨ ਦੀ ਪਾਠਨ ਸਮੱਗਰੀ, ਯੋਗ ਸਮੱਗਰੀ ਅਤੇ ਸ਼ੁੱਧੀ ਕਿਰਿਆਵਾਂ ਦੀ ਸਮੱਗਰੀ ਉਪਲਬਧ ਸੀ। ਇਸ ਮੌਕੇ ਅੰਮ੍ਰਿਤਸਰ ਵਿੱਚ ਏਅਰਪੋਰਟ ਰੋਡ ਤੇ ਸਕਾਈ ਵਾਕ ਕਲੋਨੀ ਵਿੱਚ ਯੋਗ ਕੇਂਦਰ ਅਤੇ ਗੁਮਟਾਲਾ ਬਾਈਪਾਸ ਰੋਡ ਤੇ ਆਰਚਿਡ ਕਲੋਨੀ ਵਿੱਚ ਯੋਗ ਕੇਂਦਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।

Advertisement
×