DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਰਵੇਂ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ

ਸਡ਼ਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰ ਪ੍ਰੇਸ਼ਾਨ
  • fb
  • twitter
  • whatsapp
  • whatsapp
featured-img featured-img
ਤਰਨ ਤਾਰਨ ਦੇ ਝਬਾਲ-ਅੰਮ੍ਰਿਤਸਰ ਮਾਰਗ ’ਤੇ ਖੜ੍ਹੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਰਾਹਗੀਰ।
Advertisement
ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਵਿੱਚ ਅੱਜ ਸਵੇਰ ਵੇਲੇ ਚਾਰ ਘੰਟੇ ਤੱਕ ਲਈ ਹੋਈ ਭਰਵੀਂ ਬਾਰਿਸ਼ ਨੇ ਆਮ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ। ਭਾਰੀ ਬਾਰਸ਼ ਨਾਲ ਥਾਂ-ਥਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਕੰਮਾਂ-ਕਾਜਾਂ ਨੂੰ ਅਤੇ ਡਿਊਟੀ ਜਾਣ ਵਾਲਿਆਂ ਲਈ ਡਾਢੀ ਮੁਸ਼ਕਲ ਬਣੀ ਰਹੀ। ਮਾਪਿਆਂ ਲਈ ਆਪਣੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਕਾਫ਼ੀ ਦਿੱਕਤਾਂ ਆਈਆਂ। ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਅੰਦਰ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧਾਂ ਦੀ ਅਣਹੋਂਦ ਕਾਰਨ ਗਲੀਆਂ-ਸੜਕਾਂ ਪਾਣੀ ਨਾਲ ਭਰ ਗਈਆਂ।

ਪਿੰਡ ਦਿਆਲਪੁਰ ’ਚ ਮੀਂਹ ਮਗਰੋਂ ਸੜਕ ’ਤੇ ਆਇਆ ਛੱਪੜ ਦਾ ਪਾਣੀ।

ਇਲਾਕੇ ਦੇ ਪਿੰਡ ਦਿਆਲਪੁਰ ਦੇ ਵਾਸੀ ਦਲਜੀਤ ਸਿੰਘ, ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ, ਹਰਿੰਦਰ ਸਿੰਘ ਸਣੇ ਹੋਰਨਾਂ ਨੇ ਕਿਹਾ ਕਿ ਬਾਰਸ਼ ਕਰਕੇ ਉਨ੍ਹਾਂ ਦੇ ਪਿੰਡ ਦੇ ਵਧੇਰੇ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਗਿਆ। ਇਹ ਗੰਦਾ ਪਾਣੀ ਪਿੰਡ ਦੀਆਂ ਗਲੀਆਂ-ਸੜਕਾਂ ਤੋਂ ਇਲਾਵਾ ਉਨ੍ਹਾਂ ਦੇ ਖੇਤਾਂ ਵਿੱਚ ਆਣ ਵੜ੍ਹਿਆ ਹੈ, ਜਿਸ ਕਾਰਨ ਕਈ-ਕਈ ਦਿਨ ਤੱਕ ਲਈ ਚਾਰ-ਚੁਫੇਰੇ ਬੂਦਬੂ ਫੈਲੀ ਰਹਿਣੀ ਹੈ। ਤਰਨ ਤਾਰਨ ਦੇ ਝਬਾਲ-ਅੰਮ੍ਰਿਤਸਰ ਚੌਕ ’ਚ ਮੀਂਹ ਪਾਣੀ ਗੋਡਿਆਂ ਤੱਕ ਖੜ੍ਹਾ ਹੋ ਗਿਆ। ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਪੈਂਦੇ ਪਿੰਡ ਰੈਸ਼ੀਆਣਾ ਨੇੜੇ ਖਸਤਾ ਹਾਲ ਸੜਕ ’ਤੇ ਬਾਰਸ਼ ਦਾ ਪਾਣੀ ਖੜ੍ਹਾ ਹੋ ਜਾਣ ਕਰਕੇ ਰਾਹਗੀਰ ਪ੍ਰੇਸ਼ਾਨ ਹੋਏ। ਤਰਨ ਤਾਰਨ ਤੋਂ ਇਲਾਵਾ ਆਸ ਪਾਸ ਦੇ ਝਬਾਲ, ਨੌਸ਼ਹਿਰਾ ਪੰਨੂੰਆਂ, ਸਰਹਾਲੀ, ਚੋਹਲਾ ਸਾਹਿਬ, ਹਰੀਕੇ ਵਿੱਚ ਭਰਵਾਂ ਮੀਂਹ ਪਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪ੍ਰਭਸਿਮਰਨ ਸਿੰਘ ਨੇ ਇਸ ਬਾਰਸ਼ ਨੂੰ ਕਿਸਾਨਾਂ ਲਾਹੇਵੰਦ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਕਿਸਾਨ ਨੂੰ ਆਪਣੀ ਝੋਨੇ ਦੀ ਫਸਲ ਨੂੰ ਕੁਦਰਤੀ ਪਾਣੀ ਮਿਲ ਜਾਣ ਨਾਲ ਭਾਰੀ ਰਾਹਤ ਹੋਈ ਹੈ|

Advertisement

Advertisement
×