ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 96 ਲੱਖ ਰੁਪਏ ਦਾ ਸੋਨਾ ਬਰਾਮਦ
ਇੰਡੀਗੋ ਦੀ ਉਡਾਣ ’ਤੇ ਕੋਲਕਾਤਾ ਤੋਂ ਅੰਮ੍ਰਿਤਸਰ ਪੁੱਜੇ ਸੀ ਦੋਵੇਂ ਯਾਤਰੀ
Advertisement
ਕਸਟਮ ਵਿਭਾਗ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਯਾਤਰੀਆਂ ਨੂੰ 960 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਬ 96 ਲੱਖ ਰੁਪਏ ਦੱਸੀ ਜਾਂਦੀ ਹੈ।
ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੀ ਕੋਲਕਾਤਾ ਤੋਂ ਇੰਡੀਗੋ ਦੀ ਉਡਾਣ ਰਾਹੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਜਦੋਂ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਐਕਸਰੇ ਸਕੈਨਿੰਗ ਦੌਰਾਨ ਇਨ੍ਹਾਂ ਕੋਲੋਂ ਇਹ ਸੋਨਾ ਬਰਾਮਦ ਹੋਇਆ ਹੈ।
Advertisement
ਇਕ ਯਾਤਰੀ ਕੋਲੋਂ 49.50 ਲੱਖ ਰੁਪਏ ਮੁੱਲ ਦਾ 495.54 ਗ੍ਰਾਮ ਸੋਨਾ ਅਤੇ ਦੂਜੇ ਯਾਤਰੀ ਕੋਲੋਂ 47.24 ਲੱਖ ਰੁਪਏ ਮੁੱਲ ਦਾ 472.93 ਗਰਾਮ ਸੋਨਾ ਬਰਾਮਦ ਹੋਇਆ ਹੈ। ਦੋਵਾਂ ਯਾਤਰੀਆਂ ਕੋਲੋਂ ਕਰੀਬ 968.47 ਗਰਾਮ ਸੋਨਾ ਮਿਲਿਆ ਹੈ, ਜਿਸ ਦੀ ਕੀਮਤ 96,75,015 ਰੁਪਏ ਦੱਸੀ ਜਾਂਦੀ ਹੈ। ਕਸਟਮ ਵਿਭਾਗ ਨੇ ਸੋਨੇ ਨੂੰ ਜ਼ਬਤ ਕਰ ਲਿਆ ਤੇ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
Advertisement
×