ਭਗਤਾਂਵਾਲਾ ਡੰਪ ’ਤੇ ਕੂੜੇ ਦੇ ਨਿਬੇੜੇ ਦਾ ਕੰਮ 20 ਤੋਂ ਹੋਵੇਗਾ ਸ਼ੁਰੂ
ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਭਗਤਾਂਵਾਲਾ ਡੰਪ ਸਾਈਟ ਦਾ ਦੌਰਾ ਕੀਤਾ ਤੇ ਉਥੇ ਐਮ/ਐਸ ਈਕੋਸਟੈਨ ਕੰਪਨੀ ਵਲੋਂ ਕੀਤੇ ਜਾ ਰਹੇ ਕੂੜੇ ਦੀ ਬਾਇਓਰੀਮੀਡੀਏਸ਼ਨ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਕੰਪਨੀ ਅਧਿਕਾਰੀਆਂ...
Advertisement
ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਭਗਤਾਂਵਾਲਾ ਡੰਪ ਸਾਈਟ ਦਾ ਦੌਰਾ ਕੀਤਾ ਤੇ ਉਥੇ ਐਮ/ਐਸ ਈਕੋਸਟੈਨ ਕੰਪਨੀ ਵਲੋਂ ਕੀਤੇ ਜਾ ਰਹੇ ਕੂੜੇ ਦੀ ਬਾਇਓਰੀਮੀਡੀਏਸ਼ਨ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਕੰਪਨੀ ਅਧਿਕਾਰੀਆਂ ਨੇ ਵਧੀਕ ਕਮਿਸ਼ਨਰ ਨੂੰ ਦੱਸਿਆ ਕਿ ਹਾਲੀਆ ਭਾਰੀ ਮੀਂਹ ਕਾਰਨ ਸਾਈਟ `ਤੇ ਮਸ਼ੀਨਰੀ ਲਗਾਉਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਰਕੇ ਕੰਮ ਸ਼ੁਰੂ ਹੋਣ ਵਿੱਚ ਦੇਰੀ ਹੋਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੰਮ 20 ਸਤੰਬਰ ਤੱਕ ਸ਼ੁਰੂ ਹੋ ਜਾਵੇਗਾ। ਵਧੀਕ ਕਮਿਸ਼ਨਰ ਨੇ ਕਿਹਾ ਕਿ ਭਗਤਾਂਵਾਲਾ ਡੰਪ `ਤੇ ਕੂੜੇ ਦੀ ਬਾਇਓਰੀਮੀਡੀਏਸ਼ਨ ਦਾ ਕੰਮ ਐਮ/ਐਸ ਈਕੋਸਟੈਨ ਕੰਪਨੀ ਨੂੰ ਸੌਂਪਿਆ ਗਿਆ ਹੈ, ਜੋ ਨਿਸ਼ਚਿਤ ਸਮੇਂ ਅੰਦਰ ਇਹ ਕੰਮ ਪੂਰਾ ਕਰੇਗੀ। ਉਨ੍ਹਾਂ ਦੱਸਿਆ ਕਿ ਬੈਲਿਸਟਿਕ ਸੈਪਰੇਟਰ ਮਸ਼ੀਨ ਜਲਦੀ ਲਗਾਈ ਜਾਵੇਗੀ ਅਤੇ ਬਾਇਓਰੀਮੀਡੀਏਸ਼ਨ ਦਾ ਕੰਮ ਸੰਭਵ ਤੌਰ `ਤੇ 20 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।
Advertisement
Advertisement
×