ਲੁੱਟ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 13 ਜਨਵਰੀ ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਆਕਾਸ਼ ਐਵੇਨਿਊ ਦੇ ਇੱਕ ਘਰ ਵਿੱਚ ਲੁੱਟ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚ ਇੱਕ ਸਰਕਾਰੀ ਅਧਿਆਪਕ ਸ਼ਾਮਿਲ ਹੈ। ਮੁਲਜ਼ਮਾਂ ਦੀ ਸ਼ਨਾਖਤ ਜਗਜੀਤ ਸਿੰਘ ਉਰਫ ਜੱਗਾ,...
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 13 ਜਨਵਰੀ
Advertisement
ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਆਕਾਸ਼ ਐਵੇਨਿਊ ਦੇ ਇੱਕ ਘਰ ਵਿੱਚ ਲੁੱਟ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚ ਇੱਕ ਸਰਕਾਰੀ ਅਧਿਆਪਕ ਸ਼ਾਮਿਲ ਹੈ। ਮੁਲਜ਼ਮਾਂ ਦੀ ਸ਼ਨਾਖਤ ਜਗਜੀਤ ਸਿੰਘ ਉਰਫ ਜੱਗਾ, ਪ੍ਰਭਜੋਤ ਸਿੰਘ ਉਰਫ ਪ੍ਰਭ, ਅਮਰਪ੍ਰੀਤ ਸਿੰਘ ਉਰਫ ਐਮਪੀ ਅਤੇ ਸੁਖਨੂਰ ਸਿੰਘ ਉਰਫ ਨੂਰ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਮੋਟਰਸਾਈਕਲ, ਕਾਰ, ਮੋਬਾਈਲ ਫੋਨ, 20 ਹਜ਼ਾਰ ਰੁਪਏ ਨਗਦ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ।
Advertisement
Advertisement
×