DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਲੋਰਿਡਾ ਹਾਦਸਾ: ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ 2.6 ਮਿਲੀਅਨ ਤੋਂ ਵੱਧ ਲੋਕਾਂ ਨੇ ਪਟੀਸ਼ਨ ’ਤੇ ਦਸਤਖ਼ਤ ਕੀਤੇ

  ਫਲੋਰਿਡਾ ਵਿੱਚ ਇੱਕ ਘਾਤਕ ਹਾਦਸੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ ਨਿਰਪੱਖ ਸਜ਼ਾ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਭਾਰੀ ਹੁੰਗਾਰਾ ਮਿਲਿਆ ਹੈ, ਜਿਸ 'ਤੇ ਕੁਝ ਹੀ ਦਿਨਾਂ ਵਿੱਚ 2.6 ਮਿਲੀਅਨ...
  • fb
  • twitter
  • whatsapp
  • whatsapp
Advertisement

ਫਲੋਰਿਡਾ ਵਿੱਚ ਇੱਕ ਘਾਤਕ ਹਾਦਸੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ ਨਿਰਪੱਖ ਸਜ਼ਾ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਭਾਰੀ ਹੁੰਗਾਰਾ ਮਿਲਿਆ ਹੈ, ਜਿਸ 'ਤੇ ਕੁਝ ਹੀ ਦਿਨਾਂ ਵਿੱਚ 2.6 ਮਿਲੀਅਨ ਤੋਂ ਵੱਧ ਪ੍ਰਮਾਣਿਤ ਦਸਤਖਤ ਹੋ ਚੁੱਕੇ ਹਨ।

Advertisement

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰਤੌਲ ਦੇ ਮੂਲ ਨਿਵਾਸੀ 28 ਸਾਲਾ ਹਰਜਿੰਦਰ ਸਿੰਘ ਨੂੰ ਫਲੋਰਿਡਾ ਵਿੱਚ 12 ਅਗਸਤ ਨੂੰ ਇੱਕ ਹਾਦਸੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਯੂ-ਟਰਨ ਲੈਣ ਦਾ ਦੋਸ਼ ਹੈ, ਜਿਸ ਕਾਰਨ ਇੱਕ ਕਾਰ ਟ੍ਰੇਲਰ ਨਾਲ ਟਕਰਾ ਗਈ ਅਤੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਥਿਤ ਤੌਰ ’ਤੇ ਹਰਜਿੰਦਰ 2018 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਬਾਅਦ ਵਿੱਚ ਉਸ ਨੇ ਕੈਲੀਫੋਰਨੀਆ ਵਿੱਚ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਪ੍ਰਾਪਤ ਕੀਤਾ ਸੀ।

ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ ਨੂੰ ਸੰਬੋਧਿਤ ਕੀਤੀ ਗਈ ਇਸ ਆਨਲਾਈਨ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਜਾਣਬੁੱਝ ਕੇ ਨਹੀਂ ਸੀ ਅਤੇ ਸੰਭਾਵਿਤ ਸਜ਼ਾ ਨੂੰ  ਅਣਮਨੁੱਖੀ ਕਿਹਾ ਗਿਆ ਹੈ। ਇਸ ਵਿਚ ਸਮਰਥਕ ਅਧਿਕਾਰੀਆਂ ਨੂੰ ਨਰਮੀ, ਪੈਰੋਲ ਦੀ ਯੋਗਤਾ, ਜਾਂ ਕਮਿਊਨਿਟੀ ਸੇਵਾ ਵਰਗੇ ਵਿਕਲਪਾਂ 'ਤੇ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ।

ਰਾਜਨੀਤਿਕ ਆਗੂਆਂ ਖਾਸ ਤੌਰ 'ਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਮਿਊਨਿਟੀ ਸਮੂਹਾਂ ਨੇ ਨਿਰਪੱਖ ਮੁਕੱਦਮੇ ਦੀ ਮੰਗ ਕੀਤੀ ਹੈ। ਉਸ ਦੇ ਜੱਦੀ ਪਿੰਡ ਰਤੌਲ ਵਿੱਚ ਉਸ ਦੇ ਰਿਸ਼ਤੇਦਾਰ ਵੀ ਇਸ ਮਾਮਲੇ ਵਿੱਚ ਨਿਰਪੱਖ ਸਜ਼ਾ ਦੀ ਮੰਗ ਕਰ ਰਹੇ ਹਨ।

Advertisement
×