DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਾਰਗੇਟ ਕਿਲਿੰਗ ਮਾਮਲੇ ਵਿੱਚ ਪੰਜ ਗ੍ਰਿਫਤਾਰ; ਪੁਲੀਸ ਮੁਕਾਬਲੇ ’ਚ ਇੱਕ ਜ਼ਖ਼ਮੀ

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕਰਨ ਅਤੇ ਟਾਰਗੇਟ ਕਿਲਿੰਗ ਦੀ ਘਟਨਾ ਵਾਪਰਨ ਤੋਂ ਰੋਕਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਗ੍ਰਿਫਤਾਰੀ ਵੇਲੇ ਪੁਲੀਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਜ਼ਖ਼ਮੀ ਵੀ ਹੋ ਗਿਆ।...
  • fb
  • twitter
  • whatsapp
  • whatsapp
featured-img featured-img
ਜਾਣਕਾਰੀ ਦਿੰਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ। ਫੋਟੋ: ਲਾਂਬਾ
Advertisement

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕਰਨ ਅਤੇ ਟਾਰਗੇਟ ਕਿਲਿੰਗ ਦੀ ਘਟਨਾ ਵਾਪਰਨ ਤੋਂ ਰੋਕਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਗ੍ਰਿਫਤਾਰੀ ਵੇਲੇ ਪੁਲੀਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਜ਼ਖ਼ਮੀ ਵੀ ਹੋ ਗਿਆ।

ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਨਦੀਪ ਸਿੰਘ ਉਰਫ ਕਰਨ ਵਾਸੀ ਪਿੰਡ ਚੌਧਰੀ ਵਾਲਾ ਤਰਨ ਤਾਰਨ ਗੁਰਸੇਵਕ ਸਿੰਘ ਉਰਫ ਬੱਲੀ ਵਾਸੀ ਖਿਲਚੀਆ, ਅਰਸ਼ਦੀਪ ਸਿੰਘ ਨਿਵਾਸੀ ਪਿੰਡ ਲੁਹਾਰ ਤਰਨ ਤਾਰਨ, ਅੰਮ੍ਰਿਤ ਪਾਲ ਸਿੰਘ ਵਾਸੀ ਪਿੰਡ ਚੌਧਰੀਵਾਲ ਅਤੇ ਇੱਕ ਨਾਬਾਲਗ ਸ਼ਾਮਿਲ ਹੈ।

Advertisement

ਮੁਲਜ਼ਮਾਂ ਵਿੱਚ ਇੱਕ 18 ਸਾਲ ਅਤੇ ਇੱਕ 19 ਸਾਲ ਦਾ ਨੌਜਵਾਨ ਸ਼ਾਮਲ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਗਲੋਕ ਪਿਸਤੋਲ, 13 ਜ਼ਿੰਦਾ ਕਾਰਤੂਸ ਅਤੇ ਦੋ ਖਾਲੀ ਖੋਲ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਥਾਣਾ ਏ ਡਿਵੀਜ਼ਨ ਵਿਖੇ ਅਸਲਾ ਐਕਟ ਦੀ ਧਾਰਾ ਤੇ ਬੀਐਨਐਸ ਦੀ ਧਾਰਾ ਹੇਠ ਕੇਸ ਦਰਜ ਕੀਤੇ ਹਨ। ਇਸ ਦੌਰਾਨ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਮੁਲਜ਼ਮ ਦੀ ਸ਼ਨਾਖਤ ਕਰਨ ਵਜੋਂ ਹੋਈ ਹੈ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਦੀਪ ਸਿੰਘ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਗੈਂਗ ਨਾਲ ਜੁੜਿਆ ਹੋਇਆ ਅਤੇ ਗੈਂਗਸਟਰ ਸਤਬੀਰ ਸਿੰਘ ਉਰਫ ਸੱਤਾ ਨੁਸ਼ਹਿਰਾ ਦੇ ਸੰਪਰਕ ਵਿੱਚ ਸੀ। ਉਸਨੇ ਆਪਣੀਆਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰਨ ਨੂੰ ਇੱਕ ਵਿਦੇਸ਼ ਅਧਾਰਤ ਹੈਂਡਲਰ ਨਾਲ ਮਿਲਾਇਆ ਸੀ।

ਕਰਨਦੀਪ ਨੂੰ ਇਲਾਕੇ ਵਿੱਚ ਟਾਰਗੇਟ ਕਿਲਿੰਗ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਿਸ ਲਈ ਉਸਨੂੰ ਲੋੜੀਂਦੀ ਸਹਾਇਤਾ ਇਸ ਵਿਦੇਸ਼ੀ ਹੈਂਡਲਰ ਦੁਆਰਾ ਪ੍ਰਦਾਨ ਕੀਤੀ ਜਾਣੀ ਸੀ। ਕਤਲਾਂ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਕਾਰਤੂਸ ਵੱਖ ਵੱਖ ਥਾਵਾਂ ਤੋਂ ਪ੍ਰਦਾਨ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਗੁਰਸੇਵਕ, ਅਰਸ਼ਦੀਪ, ਅੰਮ੍ਰਿਤਪਾਲ ਅਤੇ ਇੱਕ ਨਬਾਲਿਗ ਨੂੰ ਉਨ੍ਹਾਂ ਤੋਂ ਕਾਰਤੂਸ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਕਰਨ ਦੀ ਗ੍ਰਿਫਤਾਰੀ ਵਾਸਤੇ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਵਿੱਚ ਇੱਕ ਲੁਕਨਗਾਹ ਦੀ ਤਲਾਸ਼ੀ ਲੈਣ ਲਈ ਗਈ ਸੀ ਜਦੋਂ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲੀਸ ਪਾਰਟੀ ਤੇ ਗੋਲੀ ਚਲਾਈ ਉਨ੍ਹਾਂ ਦਸਿਆ ਕਿ ਸਵੈ ਰੱਖਿਆ ਵਜੋਂ ਏਐਸਆਈ ਗੁਰਜਿੰਦਰ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਚਲਾਈ ਜੋ ਮੁਲਜਮ ਦੇ ਸੱਜੇ ਪੈਰ ’ਤੇ ਲੱਗੀ ਹੈ।

ਉਸ ਨੂੰ ਡਾਕਟਰੀ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧ ਵਿੱਚ ਇੱਕ ਵੱਖਰਾ ਕੇਸ ਥਾਣਾ ਇਸਲਾਮਾਬਾਦ ਵਿੱਖੇ ਦਰਜ ਕੀਤਾ ਹੈ।

Advertisement
×