ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦੇ ਪਿਤਾ ਦੀ ਰੇਲਵੇ ਟਰੈਕ ਤੋਂ ਲਾਸ਼ ਬਰਾਮਦ
ਬਾਬਾ ਬਕਾਲਾ ਸਾਹਿਬ ਤੋਂ ਸੱਤਾਧਾਰੀ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਬੀਰ ਸਿੰਘ ਟੌਗ ਦੇ ਪਿਤਾ ਦੀ ਰੇਲਵੇ ਟਰੈਕ ਤੋਂ ਲਾਸ਼ ਬਰਾਮਦ ਹੋਈ ਹੈ। ਰੇਲਵੇ ਪੁਲੀਸ ਵੱਲੋਂ ਸ਼ਨਾਖ਼ਤ ਕਰਵਾਉਣ ’ਤੇ ਬਜ਼ੁਰਗ ਦੀ ਪਛਾਣ ਰਾਮ ਸਿੰਘ ਵਾਸੀ ਪਿੰਡ ਟੌਗ ਵਜੋਂ ਹੋਈ ਜੋ...
ਬਾਬਾ ਬਕਾਲਾ ਸਾਹਿਬ ਤੋਂ ਸੱਤਾਧਾਰੀ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਬੀਰ ਸਿੰਘ ਟੌਗ ਦੇ ਪਿਤਾ ਦੀ ਰੇਲਵੇ ਟਰੈਕ ਤੋਂ ਲਾਸ਼ ਬਰਾਮਦ ਹੋਈ ਹੈ। ਰੇਲਵੇ ਪੁਲੀਸ ਵੱਲੋਂ ਸ਼ਨਾਖ਼ਤ ਕਰਵਾਉਣ ’ਤੇ ਬਜ਼ੁਰਗ ਦੀ ਪਛਾਣ ਰਾਮ ਸਿੰਘ ਵਾਸੀ ਪਿੰਡ ਟੌਗ ਵਜੋਂ ਹੋਈ ਜੋ ਕਿ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਗ ਦੇ ਪਿਤਾ ਸਨ। ਲਾਸ਼ ਦੀ ਸ਼ਨਾਖ਼ਤ ਕਰਨੀ ਹਾਲਾਂਕਿ ਮੁਸ਼ਕਲ ਸੀ, ਪਰ ਬਜ਼ੁਰਗ ਵੱਲੋਂ ਪਾਏ ਹੋਏ ਕੱਪੜਿਆਂ ਤੋ ਪਛਾਣ ਕੀਤੀ ਗਈ। ਮ੍ਰਿਤਕ ਦੇਹ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਿਤਾ ਜੀ ਸ: ਰਾਮ ਸਿੰਘ ਅੱਜ ਸਵੇਰੇ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਦਾਹ ਸੰਸਕਾਰ ਅੱਜ ਮਿਤੀ 19 ਅਕਤੂਬਰ 2025 ਨੂੰ ਕਰੀਬ 12 ਵਜੇ ਪਿੰਡ ਟੌਂਗ ਵਿਖੇ ਹੋਵੇਗਾ।#rip #waheguru pic.twitter.com/4wl11HHlKi
— MLA Dalbir singh Tong (@DalbirSinghTong) October 19, 2025
ਵਿਧਾਇਕ ਦਲਬੀਰ ਸਿੰਘ ਟੌਂਗ ਨੇ ਐਕਸ ’ਤੇ ਇਕ ਪੋਸਟ ਵਿਚ ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਟੌਂਗ ਵਿਚ ਦੁਪਹਿਰੇ 12 ਵਜੇ ਸਸਕਾਰ ਕੀਤਾ ਜਾਵੇਗਾ।