DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ’ਚ ਲੱਗਣਗੇ ਈਵੀ ਚਾਰਜਿੰਗ ਸਟੇਸ਼ਨ

ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਤੇ ਪ੍ਰਾਈਵੇਟ ਕੰਪਨੀ ਦਰਮਿਆਨ ਸਮਝੌਤਾ ਸਿਰੇ ਚੜ੍ਹਿਆ ਸਮਝੌਤੇ ’ਤੇ ਹਸਤਾਖਰ ਕਰਦੇ ਹੋਏ ਨਿਗਮ ਤੇ ਕੰਪਨੀ ਦੇ ਅਧਿਕਾਰੀ। ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 8 ਦਸੰਬਰ ਪ੍ਰੋਜੈਕਟ ਇੰਚਾਰਜ ਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ-ਅੰਮ੍ਰਿਤਸਰ ਹਰਦੀਪ ਸਿੰਘ ਨੇ ਇੱਕ ਪ੍ਰੈਸ ਬਿਆਨ...

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ’ਚ ਲੱਗਣਗੇ ਈਵੀ ਚਾਰਜਿੰਗ ਸਟੇਸ਼ਨ
Advertisement

ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਤੇ ਪ੍ਰਾਈਵੇਟ ਕੰਪਨੀ ਦਰਮਿਆਨ ਸਮਝੌਤਾ ਸਿਰੇ ਚੜ੍ਹਿਆ

ਸਮਝੌਤੇ ’ਤੇ ਹਸਤਾਖਰ ਕਰਦੇ ਹੋਏ ਨਿਗਮ ਤੇ ਕੰਪਨੀ ਦੇ ਅਧਿਕਾਰੀ।

Advertisement

ਜਸਬੀਰ ਸਿੰਘ ਸੱਗੂ

Advertisement

ਅੰਮ੍ਰਿਤਸਰ, 8 ਦਸੰਬਰ

ਪ੍ਰੋਜੈਕਟ ਇੰਚਾਰਜ ਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ-ਅੰਮ੍ਰਿਤਸਰ ਹਰਦੀਪ ਸਿੰਘ ਨੇ ਇੱਕ ਪ੍ਰੈਸ ਬਿਆਨ ’ਚ ਦੱਸਿਆ ਕਿ ਈ-ਆਟੋ ਚਾਲਕਾਂ ਲਈ ਰਾਹਤ ਦੀ ਖਬਰ ਹੈ, ਕਿਉਂਕਿ ਅੰਮ੍ਰਿਤਸਰ ਵਿੱਚ ਈ.ਵੀ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਅਡਾਨੀ ਟੋਟਲ ਐਨਰਜੀਜ਼ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਿਚਕਾਰ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਈ-ਆਟੋ ਡਰਾਈਵਰਾਂ ਦੀ ਸਭ ਤੋਂ ਵੱਡੀ ਮੰਗ ਬਹੁਤ ਘੱਟ ਸਮੇਂ ’ਚ ਪੂਰੀ ਕੀਤੀ ਜਾਵੇਗੀ। ਕੰਪਨੀ ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀਆਂ 18 ਪ੍ਰਾਈਮ ਸਾਈਟਾਂ ’ਤੇ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਤ ਕਰੇਗੀ, ਜਿਸ ਲਈ ਵਿਭਾਗਾਂ ਤੋਂ ਐਨ.ਓ.ਸੀ ਸਮੇਤ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਇਨ੍ਹਾਂ ਈ.ਵੀ ਚਾਰਜਿੰਗ ਸਟੇਸ਼ਨਾਂ ਨਾਲ ਨਾਗਰਿਕਾਂ ਨੂੰ ਈ-ਆਟੋ ਦੇ ਨਾਲ-ਨਾਲ ਆਪਣੇ ਦੋ ਅਤੇ ਚਾਰ ਪਹੀਆ ਵਾਹਨਾਂ ਵੀ ਮਾਮੂਲੀ ਦਰਾਂ ’ਤੇ ਚਾਰਜ ਕਰਨ ਦਾ ਫਾਇਦਾ ਹੋਵੇਗਾ। 18 ਈ.ਵੀ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਤੋਂ ਬਾਅਦ, ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਹਿੱਸਿਆਂ ਵਿੱਚ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਤ ਕਰਨ ਲਈ ਬਹੁਤ ਸਾਰੀਆਂ ਹੋਰ ਸਾਈਟਾਂ ਦੀ ਚੋਣ ਕੀਤੀ ਜਾਵੇਗੀ ਅਤੇ ਲੀਜ਼ ’ਤੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਹੀ ਪ੍ਰੋਜੈਕਟ ਦੀ ਤਰੱਕੀ ਪੂਰੇ ਜ਼ੋਰਾਂ ’ਤੇ ਹੈ, ਕਿਉਂਕਿ ਪੁਰਾਣੇ ਡੀਜ਼ਲ ਆਟੋ ਚਾਲਕ 31 ਦਸੰਬਰ 2023 ਤੋਂ ਪਹਿਲਾਂ ਰਾਹੀ ਪ੍ਰੋਜੈਕਟ ਤਹਿਤ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਲਈ ਆਪਣੀ ਪਸੰਦ ਦੇ ਈ-ਆਟੋ ਦੀ ਬੁਕਿੰਗ ਲਈ ਈ-ਆਟੋ ਡੀਲਰਾਂ ਕੋਲ ਜਾ ਰਹੇ ਹਨ। ਸਰਕਾਰ ਦੀਆਂ ਹੋਰ ਸਮਾਜ ਭਲਾਈ ਸਕੀਮਾਂ ਦੇ ਲਾਭਾਂ ਦੇ ਨਾਲ ਆਟੋ ਕੰਪਨੀਆਂ ਇਸ ਸਾਲ ਦੇ ਅੰਤ ’ਚ ਈ-ਆਟੋ ਦੀ ਖਰੀਦ ’ਤੇ ਭਾਰੀ ਛੋਟ ਵੀ ਦੇ ਰਹੀਆਂ ਹਨ। ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਈ-ਆਟੋ ਕੰਪਨੀਆਂ ਵਿੱਚ ਜਾ ਕੇ ਆਪਣੀ ਪਸੰਦ ਦਾ ਈ-ਆਟੋ ਬੁੱਕ ਕਰਵਾ ਲੈਣ ਅਤੇ 31 ਦਸੰਬਰ 2023 ਤੋਂ ਪਹਿਲਾਂ 1.40 ਲੱਖ ਰੁਪਏ ਦੀ ਨਕਦ ਸਬਸਿਡੀ ਪ੍ਰਾਪਤ ਕਰਨ। ਰਾਹੀ ਪ੍ਰਾਜੈਕਟ ਤਹਿਤ ਈ-ਆਟੋਜ਼ ਦੀ ਵਿਕਰੀ ’ਚ ਵਾਧੇ ਦੇ ਮੱਦੇਨਜ਼ਰ ਸਰਕਾਰ ਸਬਸਿਡੀ ਬੰਦ ਕਰਨ ਦਾ ਫੈਸਲਾ ਕਰ ਰਹੀ ਹੈ। ਹਵਾ ਅਤੇ ਸ਼ੋਰ ਪ੍ਰਦੂਸ਼ਣ ਨਾ ਹੋਣ ਕਾਰਨ ਨਾਗਰਿਕ ਵੀ ਈ-ਆਟੋ ਵਿੱਚ ਸਵਾਰੀ ਦੇ ਸ਼ੌਕੀਨ ਹਨ।

Advertisement
×