ਸਕੂਲ ਵਿੱਚ ਬੱਚਿਆਂ ਤੋਂ ਸਿਲੰਡਰ ਚੁਕਾਉਣ ਦਾ ਮਾਮਲਾ ਭਖਿਆ
ਬੱਚਿਆਂ ਤੋ ਕੰਮ ਕਰਵਾਉਣ ਅਧਿਆਪਕ ਨੂੰ ਵਿਭਾਗੀ ਨੋਟਿਸ ਜਾਰੀ: ਡੀਈਓ
Advertisement
ਸਰਕਾਰੀ ਐਲੀਮੈਂਟਰੀ ਸਕੂਲ ਧਿਆਨਪੁਰ ਦੇ ਅਧਿਆਪਕਾਂ ਵੱਲੋਂ ਸਕੂਲੀ ਬੱਚਿਆ ਤੋਂ ਸਿਲੰਡਰ ਚੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਦੇ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਜਾਵੇ।
ਡੀਈਓ (ਐਲੀਮੈਂਟਰੀ) ਅੰਮ੍ਰਿਤਸਰ ਕੰਵਲਜੀਤ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆ ਤੋਂ ਸਿਲੰਡਰ ਚੁਕਵਾਉਣ ਵਾਲੇ ਅਧਿਆਪਕ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਧਿਆਨਪੁਰ ਵਿਚ ਅਧਿਆਪਕਾਂ ਵੱਲੋਂ ਸਕੂਲ ਟਾਈਮ ਵਿਚ ਬੱਚਿਆਂ ਤੋਂ ਸਿਲੰਡਰ ਚੁਕਵਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ
ਇਸ ਸਬੰਧੀ ਪਿੰਡ ਧਿਆਨਪੁਰ ਦੇ ਵਸਨੀਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਤੋ ਸਕੂਲ ਵੱਲ ਜਾ ਰਿਹਾ ਸੀ, ਤਾਂ ਉਸ ਨੇ ਦੇਖਿਆ ਕਿ ਸਕੂਲ ਅਧਿਆਪਕ ਛੋਟੇ-ਛੋਟੇ ਸਕੂਲੀ ਬੱਚਿਆਂ ਤੋ ਗੈਸ ਦਾ ਭਰਿਆ ਹੋਇਆ ਸਿਲੰਡਰ ਚੁਕਵਾ ਕੇ ਲਿਜਾ ਰਿਹਾ ਸੀ। ਇਸ ਮੌਕੇ ਦੀ ਵੀਡੀਓ ਉਸ ਨੇ ਆਪਣੇ ਮੋਬਾਇਲ ’ਚ ਬਣਾ ਲਈ। ਇਸ ਦੌਰਾਨ ਸਕੂਲ ਅਧਿਆਪਕ ਵੱਲੋਂ ਉਸ ਨਾਲ ਮਾੜਾ ਵਿਵਹਾਰ ਵੀ ਕੀਤਾ।
ਇਸ ਸਬੰਧੀ ਪਤਾ ਲੱਗਣ ’ਤੇ ਬੱਚਿਆਂ ਦੇ ਮਾਪਿਆ ਅਤੇ ਪਿੰਡਵਾਸੀਆਂ ਨੇ ਰੋਸ ਜ਼ਾਹਿਰ ਕਰਦਿਆ ਕਿਹਾ ਕਿ ਉਹ ਆਪਣੇ ਬੱਚੇ ਸਕੂਲ ਪੜਾਉਣ ਲਈ ਭੇਜਦੇ ਹਨ ਨਾ ਕਿ ਸਿਲੰਡਰਾਂ ਢੋਆ ਢੁਆਈ ਲਈ। ਇਕ ਪਾਸੇ ਸਰਕਾਰ ਬਾਲ ਮਜ਼ਦੂਰੀ ’ਤੇ ਰੋਕ ਲਾ ਰਹੀ ਹੈ ਅਤੇ ਦੂਸਰੇ ਪਾਸੇ ਸਿੱਖਿਆ ਦੇਣ ਵਾਲੇ ਲੋਕ ਉਨ੍ਹਾਂ ਪਾਸੋਂ ਬਾਲ ਮਜ਼ਦੂਰੀ ਕਰਵਾ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਸਬੰਧਿਤ ਅਧਿਆਪਕ ਨੂੰ ਵਿਭਾਗੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਬਾਲ ਵਿਭਾਗ ਵੱਲੋਂ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੱਖ ਲੈਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।
Advertisement
×

