ਬੀਐੱਸਐੱਫ਼ ਵੱਲੋਂ ਦੋ ਪਿਸਤੌਲਾਂ ਸਣੇ ਡੇਢ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਇੰਟੈਲੀਜੈਂਸ ਵਿੰਗ ਦੀ ਸੂਚਨਾ ’ਤੇ ਕੀਤੀ ਕਾਰਵਾਈ
Advertisement
ਬੀਐੱਸਐੱਫ ਵੱਲੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ’ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸਰਹੱਦ ’ਤੇ ਦੋ ਪਿਸਤੌਲ ਅਤੇ ਡੇਢ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।ਬੀਐੱਸਐੱਫ਼ ਇੰਟੈਲੀਜੈਂਸ ਵਿੰਗ ਦੀ ਚੌਕਸ ਟੀਮ ਨੇ ਅੱਜ ਦੁਪਹਿਰੇ ਸਟੀਕ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਦੌਰਾਨ ਹੁਸੈਨੀਵਾਲਾ ਦੇ ਪਿੰਡ ਭਾਖੜਾ ਤੇ ਅੰਮ੍ਰਿਤਸਰ ਦੇ ਪਿੰਡ ਦਾਓਕੇ ਨਾਲ ਲੱਗਦੇ ਖੇਤਰ ਚੋਂ ਦੋ ਪਿਸਤੌਲ ਅਤੇ ਇੱਕ ਕਿੱਲੋ 649 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
Advertisement
ਬੀਐੱਸਐੱਫ਼ ਦੇ ਜਵਾਨਾਂ ਵੱਲੋਂ ਕੀਤੀ ਗਈ ਇਹ ਕਾਰਵਾਈ ਸਰਹੱਦ ਪਾਰ ਪਾਕਿਸਤਾਨੀ ਤਸਕਰਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਤਬਾਹ ਕਰਨ ਵਿੱਚ ਉਨ੍ਹਾਂ ਦੀ ਦ੍ਰਿੜਤਾ ਨੂੰ ਦਰਸਾਉਂਦੀ ਹੈ।
Advertisement
×