ਸਰਹੱਦ ਪਾਰ ਤਸਕਰੀ ਰੋਕਣ ਸਬੰਧੀ ਕਾਰਵਾਈ ਬੀਐੱਸਐੱਫ ਵੱਲੋ ਡਰੋਨ ਅਤੇ ਹੈਰੋਇਨ ਬਰਾਮਦ
ਸਰਹੱਦ ਪਾਰ ਤੋਂ ਤਸਕਰੀ ਨੂੰ ਰੋਕਣ ਸਬੰਧੀ ਇੱਕ ਵੱਡੀ ਕਾਰਵਾਈ ਬੀਐੱਸਐੱਫ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ ਛੇ ਡਰੋਨ ਹੈਰੋਇਨ, ਹਥਿਆਰਾਂ ਦੇ ਪੁਰਜੇ ਅਤੇ ਦੋ ਕਥਿਤ ਤਸਕਰ ਕਾਬੂ ਕੀਤੇ ਹਨ। ਬੀਐੱਸਐੱਫ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
Advertisement
ਸਰਹੱਦ ਪਾਰ ਤੋਂ ਤਸਕਰੀ ਨੂੰ ਰੋਕਣ ਸਬੰਧੀ ਇੱਕ ਵੱਡੀ ਕਾਰਵਾਈ ਬੀਐੱਸਐੱਫ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ ਛੇ ਡਰੋਨ ਹੈਰੋਇਨ, ਹਥਿਆਰਾਂ ਦੇ ਪੁਰਜੇ ਅਤੇ ਦੋ ਕਥਿਤ ਤਸਕਰ ਕਾਬੂ ਕੀਤੇ ਹਨ। ਬੀਐੱਸਐੱਫ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਅੱਜ ਸਾਂਝੇ ਅਪਰੇਸ਼ਨ ਤਹਿਤ ਅੰਮ੍ਰਿਤਸਰ ਅਤੇ ਤਰਨ ਤਾਰਨ ਸਰਹੱਦੀ ਖੇਤਰ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਹੈਰੋਇਨ, ਹਥਿਆਰ, ਡਰੋਨ ਅਤੇ ਦੋ ਤਸਕਰ ਕਾਬੂ ਕੀਤੇ ਹਨ।
Advertisement
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰੋੜਾਵਾਲਾ ਖੁਰਦ, ਧਨੋਏ ਕਲਾਂ ,ਭੈਣੀ ਰਾਜਪੂਤਾਂ ਅਤੇ ਦਾਊਕੇ ਵਿੱਚ ਕੀਤੀ ਕਾਰਵਾਈ ਦੌਰਾਨ ਛੇ ਡਰੋਨ, ਜਿਨਾਂ ਵਿੱਚ ਪੰਜ ਡਰੋਨ ਡੀਜੇਆਈ ਮੈਵਿਕ-3 ਸ਼੍ਰੇਣੀ ਅਤੇ ਇੱਕ ਡਰੋਨ ਡੀਜੀਆਈ ਏਅਰ-3 ਏਐੱਸ ਸ਼੍ਰੇਣੀ ਨਾਲ ਸਬੰਧਿਤ ਹੈ, ਨੂੰ ਬੇਅਸਰ ਕਰਕੇ ਹੇਠਾਂ ਡੇਗਿਆ ਹੈ। ਇਨਾਂ ਡਰੋਨਾਂ ਦੇ ਰਾਹੀਂ ਆਈ ਇਕ ਕਿਲੋ 73 ਗਰਾਮ ਹੈਰੋਇਨ, ਪਿਸਤੌਲ ਦੇ ਪੁਰਜੇ ਅਤੇ ਖਾਲੀ ਮੈਗਜ਼ੀਨ ਬਰਾਮਦ ਕੀਤੀ ਹੈ।
Advertisement
×