ਡੀਜ਼ਲ ਆਟੋ ਚਾਲਕਾਂ ਨੂੰ ਈ-ਆਟੋ ਅਪਣਾਉਣ ਦਾ ਸੱਦਾ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਜੁਲਾਈ
ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫ਼ਤਰ ਵਿੱਚ ਸੰਯੁਕਤ ਕਮਿਸ਼ਨਰ ਤੇ ‘ਰਾਹੀ’ ਸਕੀਮ ਦੇ ਇੰਚਾਰਜ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਡੀਜ਼ਲ ਆਟੋ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਰਟੀਏ ਅਰਸ਼ਦੀਪ ਸਿੰਘ ਲੁਭਾਨਾ, ਏਡੀਸੀਪੀ ਅਮਨਦੀਪ ਕੌਰ ੇ ਹੋਰ ਅਧਿਕਾਰੀ ਸ਼ਾਮਲ ਸਨ। ਮੀਟਿੰਗ ਦੌਰਾਨ ਡੀਜ਼ਲ ਆਟੋ ਯੂਨੀਅਨਾਂ ਦੇ ਪ੍ਰਧਾਨਾਂ ਨੇ ਦੱਸਿਆ ਕਿ ਉਹ ਵੀ ਸਰਕਾਰ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ‘ਰਾਹੀ’ ਸਕੀਮ ਅਧੀਨ ਈ-ਆਟੋ ਲੈਣਾ ਚਾਹੁੰਦੇ ਹਨ ਪਰ ਉਨ੍ਹ੍ਹਾਂ ਨੂੰ ਆਰਟੀਏ ਵਿਭਾਗ ਵਿੱਚ ਲਾਇਸੈਂਸ ਬਣਵਾਉਣ ਅਤੇ ਸਕੀਮ ਅੰਦਰ ਨਿਰਧਾਰਤ ਕੀਤੇ ਬੈਂਕਾਂ ਵਿੱਚ ਕਰਜ਼ਾ ਪ੍ਰਕਿਰਿਆ ਲਈ ਬੜੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ‘ਰਾਹੀ’ ਸਕੀਮ ਦੇ ਮੁਖੀ ਹਰਦੀਪ ਸਿੰਘ ਨੇ ਪ੍ਰਧਾਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਆਰਟੀਏ ਨੇ ਐਲਾਨ ਕੀਤਾ ਕਿ ਜੋ ਵੀ ਡੀਜ਼ਲ ਆਟੋ ਚਾਲਕ ‘ਰਾਹੀ’ ਸਕੀਮ ਅਧੀਨ ਰਜਿਸਟ੍ਰੇਸ਼ਨ ਕਰਵਾਉਣਗੇ, ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਪਹਿਲ ਦੇ ਅਧਾਰ ’ਤੇ ਨੇਪਰੇ ਚਾੜ੍ਹੀ ਜਾਵੇਗੀ। ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਣ ਵਾਲੇ ਰੂਟ ਅਤੇ ਬੀ.ਆਰ.ਟੀ.ਐਸ ਰੂਟ ’ਤੇ ਸਿਰਫ਼ ਈ-ਆਟੋ ਚਲਾਉਣ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ, ਜਿਸ ਵਾਸਤੇ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਹੈ।