ਅੰਮ੍ਰਿਤਸਰ: ਸੜਕ ਹਾਦਸੇ ਵਿੱਚ 3 ਮੋਟਰਸਾਈਕਲ ਸਵਾਰਾਂ ਦੀ ਮੌਤ
ਅਜਨਾਲਾ ਬਾਈਪਾਸ ਫਲਾਈਓਵਰ ਦੇ ਨੇੜੇ ਰਾਮ ਤੀਰਥ ਰੋਡ ’ਤੇ ਸ਼ੁੱਕਰਵਾਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਚਾਨਕ ਪਿੱਛੇ ਮੁੜ ਰਹੇ ਟਰੱਕ ਹੇਠਾਂ ਆਉਣ ਕਾਰਨ ਇਹ ਹਾਦਸਾ ਵਾਪਰਿਆ।...
ਅਜਨਾਲਾ ਬਾਈਪਾਸ ਫਲਾਈਓਵਰ ਦੇ ਨੇੜੇ ਰਾਮ ਤੀਰਥ ਰੋਡ ’ਤੇ ਸ਼ੁੱਕਰਵਾਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਚਾਨਕ ਪਿੱਛੇ ਮੁੜ ਰਹੇ ਟਰੱਕ ਹੇਠਾਂ ਆਉਣ ਕਾਰਨ ਇਹ ਹਾਦਸਾ ਵਾਪਰਿਆ।
ਇਸ ਘਟਨਾ ਵਿੱਚ ਸੰਨੀ (27), ਵਾਸੀ ਨਹਿਰੂ ਕਲੋਨੀਠ ਰਮਨ (22) ਵਾਸੀ ਪਾਲ ਐਵੇਨਿਊ ਅਤੇ ਉਸ ਦੀ ਮਾਤਾ ਗੀਤਾ (43) ਦੀ ਮੌਤ ਹੋ ਗਈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਤ ਲਗਪਗ 11 ਵਜੇ ਵਾਪਰਿਆ ਜਦੋਂ ਟਰਾਲੇ ਦਾ ਡਰਾਈਵਰ ਮਹਿਲ ਪਿੰਡ ਤੋਂ ਬਾਈਪਾਸ ਵੱਲ ਜਾ ਰਿਹਾ ਸੀ। ਫਲਾਈਓਵਰ ’ਤੇ ਚੜ੍ਹਦੇ ਸਮੇਂ ਉਸ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰਾਲਾ ਅਚਾਨਕ ਪਿੱਛੇ ਵੱਲ ਆਉਣਾ ਸ਼ੁਰੂ ਹੋ ਗਿਆ।
ਇਸ ਦੌਰਾਨ ਮੋਟਰਸਾਈਕਲ ਸਵਾਰ ਪੀੜਤ ਜੋ ਟਰਾਲੇ ਦੇ ਪਿੱਛੇ ਚੱਲ ਰਹੇ ਸਨ, ਸਮੇਂ ਸਿਰ ਰੁਕ ਨਹੀਂ ਸਕੇ ਅਤੇ ਭਾਰੀ ਵਾਹਨ ਦੇ ਹੇਠਾਂ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਡਰਾਈਵਰ ਨੂੰ ਗ੍ਰਿਫਤਾਰ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।