DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਨਾਲ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ, ਹਸਪਤਾਲ ਦਾਖ਼ਲ

ਪੁਲੀਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਇੱਕ ਮੁਲਜ਼ਮ ਉਸ ਵੇਲੇ ਜ਼ਖ਼ਮੀ ਹੋ ਗਿਆ ਜਦੋਂ ਉਸ ਨੇ ਭੱਜਣ ਦਾ ਯਤਨ ਕਰਦਿਆ ਇੱਕ ਪੁਲੀਸ ਕਰਮਚਾਰੀ ਦੀ ਰਿਵਾਲਵਰ ਖੋਹੀ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਪੁਲੀਸ ਵੱਲੋਂ ਜਵਾਬੀ ਗੋਲੀ ਚਲਾਏ ਜਾਣ ’ਤੇ ਮੁਲਜ਼ਮ...
  • fb
  • twitter
  • whatsapp
  • whatsapp
featured-img featured-img
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਕਾਬਲੇ ਵਾਲੀ ਥਾਂ ਮੁਆਇਨਾ ਕਰਦੇ ਹੋਏ।
Advertisement

ਪੁਲੀਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਇੱਕ ਮੁਲਜ਼ਮ ਉਸ ਵੇਲੇ ਜ਼ਖ਼ਮੀ ਹੋ ਗਿਆ ਜਦੋਂ ਉਸ ਨੇ ਭੱਜਣ ਦਾ ਯਤਨ ਕਰਦਿਆ ਇੱਕ ਪੁਲੀਸ ਕਰਮਚਾਰੀ ਦੀ ਰਿਵਾਲਵਰ ਖੋਹੀ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਪੁਲੀਸ ਵੱਲੋਂ ਜਵਾਬੀ ਗੋਲੀ ਚਲਾਏ ਜਾਣ ’ਤੇ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹੁਣ ਹਸਪਤਾਲ ਵਿੱਚ ਭੇਜਿਆ ਗਿਆ ਹੈ।

ਜ਼ਖਮੀ ਮੁਲਜ਼ਮ ਦੀ ਸ਼ਨਾਖਤ ਲੱਕੀ(19) ਵਜੋਂ ਦੱਸੀ ਗਈ ਹੈ ਜੋ ਕਿ ਭੱਲਾ ਕਲੋਨੀ ਛੇਹਰਟਾ ਦਾ ਰਹਿਣ ਵਾਲਾ ਹੈ। ਪੁਲੀਸ ਵੱਲੋਂ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਸ਼ਨਾਖਤ ਨਿਰਮਲ ਸਿੰਘ ਉਰਫ ਸੂਰਿਆ ਵਾਸੀ ਪਿੰਡ ਕਾਲੇ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਕੋਲੋਂ ਪੁਲੀਸ ਨੇ ਕਰੀਬ ਤਿੰਨ ਕਿਲੋ 154 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

Advertisement

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਲੱਕੀ ਨੂੰ ਅੱਜ ਉਸ ਵੱਲੋਂ ਕੀਤੇ ਖੁਲਾਸੇ ਅਨੁਸਾਰ ਇਲਾਕਾ ਗੁਰੂ ਕੀ ਵਡਾਲੀ ਵਿੱਚ ਹੈਰੋਇਨ  ਬਰਾਮਦਗੀ ਵਾਸਤੇ ਲਿਆਂਦਾ ਗਿਆ ਸੀ। ਇਸ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਏਐੱਸਆਈ ਜੈ ਵੀਰ ਸਿੰਘ ਦਾ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਉਨ੍ਹਾਂ ਦੱਸਿਆ ਕਿ ਏਐਸਆਈ ਲਖਵਿੰਦਰ ਪਾਲ ਸਿੰਘ ਨੇ ਉਸ ਨੂੰ ਚੇਤਾਵਨੀ ਦੇਣ ਲਈ ਹਵਾ ਵਿੱਚ ਗੋਲੀ ਚਲਾਈ ਪਰ ਮੁਲਜ਼ਮ ਵੱਲੋਂ ਮੁੜ ਪੁਲੀਸ ਪਾਰਟੀ ’ਤੇ ਗੋਲੀ ਚਲਾਈ ਗਈ। ਪੁਲੀਸ ਵੱਲੋਂ ਸਵੈ ਰੱਖਿਆ ਵਿੱਚ ਚਲਾਈ ਜਵਾਬੀ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਲੱਕੀ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਦੌਰਾਨ ਉਸ ਦਾ ਦੂਜਾ ਸਾਥੀ ਮਾਨਕ ਵਾਸੀ ਸੁਭਾਸ਼ ਰੋਡ ਛੇਹਰਟਾ ਭੱਜਣ ਵਿੱਚ ਸਫਲ ਹੋ ਗਿਆ। ਪੁੱਛਗਿਛ ਤੋਂ ਬਾਅਦ ਲੱਕੀ ਵੱਲੋਂ ਕੀਤੇ ਖੁਲਾਸੇ ਦੇ ਆਧਾਰ ’ਤੇ ਪੁਲੀਸ ਨੇ ਤਿੰਨ ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ।

Advertisement
×