Accident: ਬੱਸ ਦੀ ਫੇਟ ਕਾਰਨ ਸਕੂਟਰ ਸਵਾਰ ਨੌਜਵਾਨ ਦੀ ਮੌਤ
ਇਥੋਂ ਨਜ਼ਦੀਕ ਸਥਿਤ ਮਾਨਾਂਵਾਲਾ ਹਸਪਤਾਲ ਦੇ ਸਾਹਮਣੇ ਜੀਟੀ ਰੋਡ ਉੱਪਰ ਸੜਕ ਹਾਦਸਾ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਨਾਂਵਾਲਾ ਹਸਪਤਾਲ ਦੇ ਬਾਹਰ ਜੀਟੀ ਰੋਡ ਉੱਪਰ ਇੱਕ ਤੇਜ ਰਫਤਾਰ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ,...
Advertisement
ਇਥੋਂ ਨਜ਼ਦੀਕ ਸਥਿਤ ਮਾਨਾਂਵਾਲਾ ਹਸਪਤਾਲ ਦੇ ਸਾਹਮਣੇ ਜੀਟੀ ਰੋਡ ਉੱਪਰ ਸੜਕ ਹਾਦਸਾ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਨਾਂਵਾਲਾ ਹਸਪਤਾਲ ਦੇ ਬਾਹਰ ਜੀਟੀ ਰੋਡ ਉੱਪਰ ਇੱਕ ਤੇਜ ਰਫਤਾਰ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਹੋਈ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਿੰਦਰ ਸਿੰਘ ਵਾਸੀ ਪਿੰਡ ਬੰਡਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਹਸਪਤਾਲ ਤੋਂ ਦਵਾਈ ਲੈ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ, ਜਦੋਂ ਸੜਕ ਪਾਰ ਕਰਨ ਲਈ ਐਕਟਿਵਾ ਸਵਾਰ ਨੇ ਸਕੂਟਰ ਰੋਕਿਆ ਤਾਂ ਬੱਸ ਤੇਜ਼ ਰਫਤਾਰ ਹੋਣ ਕਰ ਕੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਐਕਟਿਵਾ ਸਵਾਰ ਵਿੱਚ ਜਾ ਵੱਜੀ ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
×