ਏਸ਼ੀਆ ਕ੍ਰਿਕਟ ਕੱਪ ਵਿੱਚ ਭਾਰਤ ਦੀ ਜਿੱਤ ਨਾਲ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਦੀਆਂ ਖੁਸ਼ੀਆਂ ਦੁੱਗਣੀਆਂ ਹੋਈਆਂ
ਏਸ਼ੀਆ ਕ੍ਰਿਕਟ ਕੱਪ ਵਿੱਚ ਭਾਰਤ ਦੀ ਜਿੱਤ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਨੂੰ ਵੱਡੀ ਖੁਸ਼ੀ ਦਿੱਤੀ ਹੈ। ਉਸ ਦੀ ਭੈਣ ਕੋਮਲ ਸ਼ਰਮਾ ਭਾਰਤ ਦੀ ਇਸ ਜਿੱਤ ਨੂੰ ਆਪਣੇ ਭਰਾ ਵੱਲੋਂ ਉਸ ਦੇ ਵਿਆਹ ਦਾ ਤੋਹਫਾ ਮੰਨ ਰਹੀ ਹੈ।...
ਏਸ਼ੀਆ ਕ੍ਰਿਕਟ ਕੱਪ ਵਿੱਚ ਭਾਰਤ ਦੀ ਜਿੱਤ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਨੂੰ ਵੱਡੀ ਖੁਸ਼ੀ ਦਿੱਤੀ ਹੈ। ਉਸ ਦੀ ਭੈਣ ਕੋਮਲ ਸ਼ਰਮਾ ਭਾਰਤ ਦੀ ਇਸ ਜਿੱਤ ਨੂੰ ਆਪਣੇ ਭਰਾ ਵੱਲੋਂ ਉਸ ਦੇ ਵਿਆਹ ਦਾ ਤੋਹਫਾ ਮੰਨ ਰਹੀ ਹੈ।
ਦੁਬਈ ਵਿੱਚ ਬੀਤੀ ਰਾਤ ਪਾਕਿਸਤਾਨ ’ਤੇ ਭਾਰਤੀ ਕ੍ਰਿਕਟ ਟੀਮ ਨੇ ਜਿੱਤ ਹਾਸਿਲ ਕੀਤੀ ਅਤੇ ਏਸ਼ੀਆ ਕ੍ਰਿਕਟ ਕੱਪ ਜਿੱਤਿਆ। ਭਾਵੇਂ ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ ਕੋਈ ਵੱਡੀ ਸਕੋਰ ਨਹੀਂ ਬਣਾ ਸਕਿਆ ਪਰ ਭਾਰਤ ਦੀ ਇਸ ਜਿੱਤ ਤੋਂ ਬਾਅਦ ਇਥੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਵਿੱਚ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਸ਼ਾਮਿਲ ਸਨ।
ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ, ਉਸਦੀ ਮਾਂ, ਭੈਣਾਂ ਸਾਰੇ ਹੀ ਇਸ ਜਿੱਤ ’ਤੇ ਬਹੁਤ ਖੁਸ਼ ਹਨ। ਉਸ ਦੀ ਭੈਣ ਕੋਮਲ ਸ਼ਰਮਾ ਦਾ ਅਗਲੇ ਕੁਝ ਦਿਨਾਂ ਵਿੱਚ ਵਿਆਹ ਹੈ ਅਤੇ ਲੁਧਿਆਣਾ ਵਿੱਚ ਸ਼ਗਨ ਦਾ ਸਮਾਗਮ ਵੀ ਹੈ। ਉਸ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਮੀਡੀਆ ਨੂੰ ਦੱਸਿਆ ਕਿ ਭਾਰਤ ਦੀ ਜਿੱਤ ਉਸ ਦੇ ਭਰਾ ਵੱਲੋਂ ਉਸ ਦੇ ਵਿਆਹ ਦਾ ਵੱਡਾ ਤੋਹਫਾ ਹੈ।
ਅਭਿਸ਼ੇਕ ਦੇ ਪਿਤਾ ਰਾਜਕੁਮਾਰ ਨੇ ਦੱਸਿਆ ਕਿ ਏਸ਼ੀਆ ਕੱਪ ਖੇਡਣ ਲਈ ਜਾਣ ਤੋਂ ਪਹਿਲਾਂ ਉਹ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗਿਆ ਸੀ, ਉਸ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਵੀ ਮੱਥਾ ਟੇਕਿਆ।