DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਠਿਆਲਾ ਦਾਣਾ ਮੰਡੀ ’ਚ ਗੋਲੀਆਂ ਮਾਰ ਕੇ ਆੜ੍ਹਤੀਏ ਦਾ ਕਤਲ

ਮੋਟਰਸਾਈਕਲ ’ਤੇ ਆਏ ਤਿੰਨ ਹਮਲਾਵਰਾਂ ਨੇ ਆਪਣੀ ਦੁਕਾਨ ਵਿੱਚ ਬੈਠੇ ਆੜ੍ਹਤੀਏ ’ਤੇ ਚਲਾਈਆਂ ਗੋਲੀਆਂ
  • fb
  • twitter
  • whatsapp
  • whatsapp
featured-img featured-img
ਗੁਰਦੀਪ ਸਿੰਘ ਉਰਫ਼ ਗੋਰਾ ਦੀ ਪੁਰਾਣੀ ਤਸਵੀਰ।
Advertisement

ਦਵਿੰਦਰ ਸਿੰਘ ਭੰਗੂ

ਰਈਆ, 23 ਅਕਤੂਬਰ

Advertisement

Commission Agent Shot Dead: ਸਠਿਆਲਾ ਦਾਣਾ ਮੰਡੀ ਵਿਚ ਬੁੱਧਵਾਰ ਬਾਅਦ ਦੁਪਹਿਰ ‌ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆੜ੍ਹਤ ਦੀ ਦੁਕਾਨ ’ਤੇ ਬੈਠੇ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਦੋ-ਤਿੰਨ ਵਜੇ ਦਰਮਿਆਨ ਤਿੰਨ ਨੌਜਵਾਨ ਮੋਟਰ ਸਾਈਕਲ ’ਤੇ ਸਵਾਰ ਹੋ ਕਿ ਦਾਣਾ ਮੰਡੀ ਸਠਿਆਲਾ ਵਿਚ ਬਲ ਟਰੇਡਿੰਗ ਕੰਪਨੀ ’ਤੇ ਆਏ। ਉਨ੍ਹਾਂ ਗੋਲੀਆਂ ਚਲਾ ਕੇ ਦੁਕਾਨ ਮਾਲਕ ਦਾ ਕਤਲ ਕਰ ਦਿੱਤਾ।

ਮ੍ਰਿਤਕ ਦੀ ਸ਼ਨਾਖ਼ਤ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਰਾ (40 ਸਾਲ) ਵਜੋਂ ਹੋਈ ਹੈ। ਘਟਨਾ ਦੀ ਇਤਲਾਹ ਮਿਲਦਿਆਂ ਹੀ ਡੀਐੱਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਪੁਲੀਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
×