DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਪੀੜਤ ਕਿਸਾਨਾਂ ਨੂੰ 50 ਮੱਝਾਂ ਦਿੱਤੀਆਂ

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਉਪਰਾਲਾ ਕੀਤਾ

  • fb
  • twitter
  • whatsapp
  • whatsapp
Advertisement
ਪੰਜਾਬ ਦੇ ਡੇਅਰੀ ਕਿਸਾਨਾਂ ਦੀ ਪ੍ਰਮੁੱਖ ਸੰਸਥਾ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ ਡੀ ਐਫ ਏ) ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਮਦਾਸ ਖੇਤਰ ਵਿੱਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਸਹਿਯੋਗ ਦਿੰਦਿਆਂ 47 ਪ੍ਰਭਾਵਿਤ ਡੇਅਰੀ ਕਿਸਾਨਾਂ ਨੂੰ 50 ਮੁਰ੍ਹਾ ਤੇ ਨੀਲੀ ਨਸਲ ਦੀਆਂ ਮੱਝਾਂ ਵੰਡੀਆਂ। ਸਮਾਰੋਹ ਰਾਮਦਾਸ ਦੇ ਫੋਕਲ ਪਾਇੰਟ ਮੰਡੀ ਵਿੱਚ ਕਰਵਾਇਆ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਖੁਦ ਕੀਤੀ। ਅਗਸਤ 2025 ਦੀ ਭਿਆਨਕ ਹੜ੍ਹ ਤੋਂ ਬਾਅਦ ਸਥਾਨਕ ਡੇਅਰੀ ਕਿਸਾਨਾਂ ਨੂੰ ਮੁੜ ਖੜ੍ਹਾ ਕਰਨ ਵੱਲ ਇਹ ਮਹੱਤਵਪੂਰਨ ਕਦਮ ਸਾਬਤ ਹੋਇਆ।

ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਇਸ ਪੁਨਰਵਾਸ ਯੋਜਨਾ ਦਾ ਮਕਸਦ ਕਿਸਾਨਾਂ ਦੀ ਡੇਅਰੀ ਸਰਗਰਮੀ ਨੂੰ ਮੁੜ ਸ਼ੁਰੂ ਕਰਨਾ, ਉਨ੍ਹਾਂ ਨੂੰ ਆਰਥਿਕ ਮਜ਼ਬੂਤੀ ਦੇਣਾ ਤੇ ਲੰਬੇ ਸਮੇਂ ਲਈ ਸਹਾਇਤਾ ਪ੍ਰਦਾਨ ਕਰਨੀ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਸਭ ਮੈਂਬਰਾਂ ਨੇ ਮਿਲ ਕੇ 1.9 ਕਰੋੜ ਰੁਪਏ ਦਾ ਰਾਹਤ ਫੰਡ ਤਿਆਰ ਕੀਤਾ ਹੈ। ਰਾਹਤ ਦੇ ਪਹਿਲੇ ਪੜਾਅ ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਚਾਰਾ, ਦਵਾਈਆਂ, ਖਾਦ, ਬੀਜ਼ ਤੇ ਹੋਰ ਜਰੂਰੀ ਸਮੱਗਰੀ ਦਿੱਤੀ ਗਈ ਸੀ। ਦੂਜੇ ਪੜਾਅ ਵਿੱਚ 51 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਹ ਮੱਝਾਂ ਸ਼ਨਿਚਰਵਾਰ ਨੂੰ ਚੁਣੇ ਗਏ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਫੰਡ ਵਿੱਚ ਬਚੀ ਰਕਮ ਵੀ ਜਲਦੀ ਹੀ ਹੋਰ ਪੁਨਰਵਾਸ ਕੰਮਾਂ ’ਤੇ ਖਰਚ ਕੀਤੀ ਜਾਵੇਗੀ।

Advertisement

ਰਾਮਦਾਸ ਤੇ ਡੇਰਾ ਬਾਬਾ ਨਾਨਕ ਖੇਤਰ ਦੇ ਕਈ ਪਿੰਡਾਂ ਮਾਚੀਵਾਲਾ, ਘੋਣੇਵਾਲਾ, ਸਾਹਿਜ਼ਾਦਾ, ਕੋਟ ਗੁਰਬਕਸ਼, ਫਤਿਹਵਾਲ ਵੱਡਾ, ਮਹਮਦ ਮੰਦਰਵਾਲਾ, ਹਰੂਵਾਲ, ਸਦਾਵਾਲੀ, ਪੱਖੋਕੇ, ਚੰਦੂਨੰਗਲ, ਸਾਹਪੁਰ, ਖੋੜੇਬੇਟ, ਧਰਮਕੋਟ ਅਤੇ ਡਿਅਲ ਭੱਟੀ ਦੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ। ਲਾਭਪਾਤਰੀਆਂ ਨੇ ਇਸ ਮਦਦ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਡੇਅਰੀ ਐਕਟੀਵਿਟੀ ਮੁੜ ਪਟੜੀ `ਤੇ ਆ ਜਾਵੇਗੀ।

Advertisement

ਸਮਾਰੋਹ ਵਿੱਚ ਸਥਾਨਕ ਪੰਚਾਇਤ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਅਤੇ ਪਿੰਡਾਂ ਦੇ ਕਿਸਾਨਾਂ ਦੀ ਜੀਵਨ-ਜਾਂਚ ਮੁੜ ਸਥਾਪਨਾ ਲਈ ਕੀਤੇ ਇਸ ਯੋਗਦਾਨ ਲਈ ਐਸੋਸੀਏਸ਼ਨ ਦਾ ਸਨਮਾਨ ਕੀਤਾ। ਸਮਾਰੋਹ ਦੇ ਬਾਅਦ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਅਤੇ ਖੇਤਰ ਦੀ ਜਲਦ ਪੁਨਰਬਹਾਲੀ ਲਈ ਦੁਆ ਮੰਗੀ।

ਮੌਕੇ ’ਤੇ ਮੌਜੂਦ ਮੁੱਖ ਅਧਿਕਾਰੀਆਂ ਵਿੱਚ ਦਲਜੀਤ ਸਿੰਘ ਸਦਰਪੁਰਾ, ਰਣਜੀਤ ਸਿੰਘ ਲੰਗਿਆਣਾ, ਰੇਸ਼ਮ ਸਿੰਘ ਭੁੱਲਰ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਡਾ. ਜੇ.ਐਸ ਭੱਟੀ, ਬਲਜਿੰਦਰ ਸਿੰਘ ਸਠਿਆਲਾ, ਮਨਜੀਤ ਸਿੰਘ ਮੋਹੀ, ਅਮਰਿੰਦਰ ਸਿੰਘ (ਜਲੰਧਰ), ਨਿਰਮਲ ਸਿੰਘ (ਬਠਿੰਡਾ), ਕਰਮਜੀਤ ਸਿੰਘ (ਮਲੇਰਕੋਟਲਾ), ਹਰਦੀਪ ਸਿੰਘ (ਹੁਸ਼ਿਆਰਪੁਰ), ਗੁਰਸ਼ਰਨ ਸਿੰਘ (ਤਰਨ ਤਾਰਨ), ਗੁਰਪ੍ਰੀਤ ਸਿੰਘ (ਤਰਨ ਤਾਰਨ), ਅਮਨਦੀਪ ਸਿੰਘ (ਅੰਮ੍ਰਿਤਸਰ), ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਸਨ।

Advertisement
×