ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚੋਂ 21 ਮੋਬਾਈਲ ਫੋਨ ਅਤੇ ਗੈਰ-ਵਰਜਿਤ ਸਾਮਾਨ ਬਰਾਮਦ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਅਣਗਹਿਲੀ ਕਾਰਨ ਇੱਕ ਵਾਰ ਫਿਰ ਵੱਡੀ ਮਾਤਰਾ ਵਿਚ ਗੈਰ-ਵਰਜਿਤ ਸਾਮਾਨ ਅਤੇ 21 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ ਹਨ। ਜੇਲ੍ਹ ਦੇ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ ਜੇਲ੍ਹ...
Advertisement
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਅਣਗਹਿਲੀ ਕਾਰਨ ਇੱਕ ਵਾਰ ਫਿਰ ਵੱਡੀ ਮਾਤਰਾ ਵਿਚ ਗੈਰ-ਵਰਜਿਤ ਸਾਮਾਨ ਅਤੇ 21 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ ਹਨ। ਜੇਲ੍ਹ ਦੇ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ ਜੇਲ੍ਹ ਵਿੱਚ ਚੈਕਿੰਗ ਦੌਰਾਨ ਵੱਖ-ਵੱਖ ਬੈਰਕਾਂ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ 21 ਮੋਬਾਈਲ ਫੋਨ, 5 ਸਿਮ, ਚਾਰਜਰ ਅਤੇ 39 ਬੀੜੀਆਂ ਦੇ ਬੰਡਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਬਰਾਮਦ ਸਾਮਾਨ ਵਿੱਚ 12 ਸਮਾਰਟ ਫੋਨ, 9 ਬਟਨਾਂ ਵਾਲੇ ਫੋਨ ਅਤੇ 39 ਬੀੜੀਆਂ ਦੇ ਬੰਡਲ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਦੀ ਕਥਿਤ ਅਣਗਹਿਲੀ ਕਾਰਨ ਜੇਲ੍ਹ ਅੰਦਰੋਂ ਵਰਜਿਤ ਵਸਤਾਂ ਦੀ ਬਰਾਮਦਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਜੇਲ੍ਹ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਕੈਦੀਆਂ ਵੱਲੋਂ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨਾ ਆਮ ਗੱਲ ਬਣ ਗਈ ਹੈ। ਇਸ ਤਾਜਾ ਮਾਮਲੇ ਵਿੱਚ ਥਾਣਾ ਗੋਇੰਦਵਾਲ ਦੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
Advertisement
Advertisement
×

