‘ਸਜਾਵਟੀ ਮੱਛੀਆਂ’ ਦੇ ਪਾਲਣ ਪੋਸ਼ਣ ਸਬੰਧੀ ਸਿਖਲਾਈ ਕੈਂਪ
ਮਾਨਸਾ: ਮੱਛੀ ਪਾਲਣ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਆਈ.ਸੀ.ਏ.ਆਰ ‘ਸੈਂਟਰਲ ਇੰਸਟੀਚਿਊਟ ਆਫ ਫਰੈਸ਼ਵਾਟਰ ਐਕੁਆਕਲਚਰ’ ਦੇ ਰਿਜਨਲ ਰਿਸਰਚ ਸੈਟਰ ਬਠਿੰਡਾ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ ਅਲੀਸ਼ੇਰ ਖੁਰਦ ਵਿਖੇ ਸਜਾਵਟੀ ਮੱਛੀਆਂ ਦੇ ਪਾਲਣ ਪੋਸ਼ਣ ਅਤੇ ਰਖ-ਰਖਾਵ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ...
Advertisement
ਮਾਨਸਾ: ਮੱਛੀ ਪਾਲਣ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਆਈ.ਸੀ.ਏ.ਆਰ ‘ਸੈਂਟਰਲ ਇੰਸਟੀਚਿਊਟ ਆਫ ਫਰੈਸ਼ਵਾਟਰ ਐਕੁਆਕਲਚਰ’ ਦੇ ਰਿਜਨਲ ਰਿਸਰਚ ਸੈਟਰ ਬਠਿੰਡਾ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ ਅਲੀਸ਼ੇਰ ਖੁਰਦ ਵਿਖੇ ਸਜਾਵਟੀ ਮੱਛੀਆਂ ਦੇ ਪਾਲਣ ਪੋਸ਼ਣ ਅਤੇ ਰਖ-ਰਖਾਵ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ 19 ਔਰਤਾਂ ਸਮੇਤ 50 ਕਿਸਾਨਾਂ ਨੇ ਭਾਗ ਲਿਆ। ਵਿਭਾਗ ਦੇ ਸਹਾਇਕ ਡਾਇਰੈਕਟਰ ਰਾਜੇਸ਼ਵਰ ਕੁਮਾਰ ਨੇ ਦੱਸਿਆ ਕਿ ਡਾ. ਮੁਕੇਸ਼ ਵੈਰਵਾ ਵਿਗਿਆਨੀ ਇੰਚਾਰਜ ਰਿਜਨਲ ਰਿਸਰਚ ਸੈਟਰ ਬਠਿੰਡਾ ਵੱਲੋਂ ਸਜਾਵਟੀ ਮੱਛੀਆਂ ਦੇ ਪਾਲਣ ਅਤੇ ਰਖ ਰਖਾਵ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਸ਼ੀਨਮ ਜਿੰਦਲ ਤੇ ਪ੍ਰਭਦਿਆਲ ਸਿੰਘ ਨੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ
Advertisement
Advertisement
×