ਕੇਂਦਰ ਨੇ 6 ਮੁਲਕਾਂ ਨੂੰ ਇਕ ਲੱਖ ਟਨ ਦੇ ਕਰੀਬ ਪਿਆਜ਼ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ
ਨਵੀਂ ਦਿੱਲੀ, 27 ਅਪਰੈਲ ਕੇਂਦਰ ਨੇ ਕਿਹਾ ਕਿ ਉਸ ਨੇ ਪਾਬੰਦੀ ਦੇ ਬਾਵਜੂਦ 99150 ਟਨ ਪਿਆਜ਼, ਮੁੱਖ ਤੌਰ ’ਤੇ ਮਹਾਰਾਸ਼ਟਰ ਤੋਂ ਛੇ ਗੁਆਂਢੀ ਮੁਲਕਾਂ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਕੇਂਦਰ ਨੇ 2000 ਟਨ ਚਿੱਟੇ ਪਿਆਜ਼ ਨੂੰ ਨਿਰਯਾਤ ਦੀ...
Advertisement
ਨਵੀਂ ਦਿੱਲੀ, 27 ਅਪਰੈਲ
ਕੇਂਦਰ ਨੇ ਕਿਹਾ ਕਿ ਉਸ ਨੇ ਪਾਬੰਦੀ ਦੇ ਬਾਵਜੂਦ 99150 ਟਨ ਪਿਆਜ਼, ਮੁੱਖ ਤੌਰ ’ਤੇ ਮਹਾਰਾਸ਼ਟਰ ਤੋਂ ਛੇ ਗੁਆਂਢੀ ਮੁਲਕਾਂ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਕੇਂਦਰ ਨੇ 2000 ਟਨ ਚਿੱਟੇ ਪਿਆਜ਼ ਨੂੰ ਨਿਰਯਾਤ ਦੀ ਇਜਾਜ਼ਤ ਵੀ ਦਿੱਤੀ ਹੈ। 8 ਦਸੰਬਰ 2023 ਨੂੰ ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਬੰਗਲਾਦੇਸ਼, ਯੂਏਈ, ਭੂਟਾਨ, ਬਹਿਰੀਨ, ਮਾਰੀਸ਼ਸ ਅਤੇ ਸ੍ਰੀਲੰਕਾ ਨੂੰ ਪਿਆਜ਼ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਹੈ।
Advertisement
Advertisement
×