ਪਾਤੜਾਂ: ਝੋਨੇ ਦਾ ਮੁਆਵਜ਼ਾ ਮਿਲਿਆ ਨਹੀਂ, ਹੁਣ ਮੀਂਹ ਨੇ ਖ਼ਰਾਬ ਕੀਤੀ ਨਵੀਂ ਬੀਜੀ ਕਣਕ
ਗੁਰਨਾਮ ਸਿੰਘ ਚੌਹਾਨ ਪਾਤੜਾਂ, 4 ਦਸੰਬਰ ਘੱਗਰ ਦਰਿਆ ਦੇ ਨਾਲ ਲੱਗਦੇ ਇਸ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਤਾਜ਼ਾ ਬੀਜੀ ਸੈਂਕੜੇ ਏਕੜ ਕਣਕ ਖਰਾਬ ਹੋ ਗਈ ਹੈ। ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਲਾਏ ਝੋਨੇ ਦੇ ਦੇਰੀ ਨਾਲ...
Advertisement
ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਦਸੰਬਰ
Advertisement
ਘੱਗਰ ਦਰਿਆ ਦੇ ਨਾਲ ਲੱਗਦੇ ਇਸ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਤਾਜ਼ਾ ਬੀਜੀ ਸੈਂਕੜੇ ਏਕੜ ਕਣਕ ਖਰਾਬ ਹੋ ਗਈ ਹੈ। ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਲਾਏ ਝੋਨੇ ਦੇ ਦੇਰੀ ਨਾਲ ਪੱਕਣ ਕਰਕੇ ਪਹਿਲਾਂ ਹੀ ਕਣਕ ਦੀ ਬਿਜਾਈ ਪਛੜ ਰਹੀ ਸੀ ਹੁਣ ਖੇਤਾਂ ਵਿਚ ਪਾਣੀ ਭਰਨ ਨਾਲ ਬਿਜਾਈ ਹੋਰ ਪਛੜ ਗਈ ਹੈ। ਕਿਸਾਨਾਂ ਨੂੰ ਹੜ੍ਹ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਕੁਦਰਤ ਦੀ ਮਾਰ ਦਰ ਮਾਰ ਝੱਲਦੇ ਕਿਸਾਨਾਂ ਨੇ ਮੁਆਵਜ਼ਾ ਨਾ ਮਿਲਣ ਦੀ ਸੂਰਤ ਸਰਕਾਰ ਖ਼ਿਲਾਫ਼ ਐੱਸਡੀਐੱਮ ਦਫ਼ਤਰ ਪਾਤੜਾਂ ਅੱਗੇ ਧਰਨਾ ਲਗਾਏ ਜਾਣ ਦਾ ਐਲਾਨ ਕਰ ਦਿੱਤਾ ਹੈ।
Advertisement
×