DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਪਰਾਲੀ ਦਾ ਢੁਕਵਾਂ ਹੱਲ ਸੰਭਵ: ਰੇਂਜੇਨ

ਵਾਸ਼ਿੰਗਟਨ, 21 ਨਵੰਬਰ ਜਰਮਨੀ ਦੀ ਸਾਫਟਵੇਅਰ ਕੰਪਨੀ ਐੱਸਏਪੀ ਦੇ ਡਿਪਟੀ ਚੇਅਰਮੈਨ ਪੁਨੀਤ ਰੇਂਜੇਨ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਪੈਦਾ ਹੋਏ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਭਾਰਤੀ ਅਮਰੀਕੀ ਰੇਂਜੇਨ ਨੇ ਇਹ ਦਾਅਵਾ...
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 21 ਨਵੰਬਰ

ਜਰਮਨੀ ਦੀ ਸਾਫਟਵੇਅਰ ਕੰਪਨੀ ਐੱਸਏਪੀ ਦੇ ਡਿਪਟੀ ਚੇਅਰਮੈਨ ਪੁਨੀਤ ਰੇਂਜੇਨ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਪੈਦਾ ਹੋਏ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਭਾਰਤੀ ਅਮਰੀਕੀ ਰੇਂਜੇਨ ਨੇ ਇਹ ਦਾਅਵਾ ਹਰਿਆਣਾ ਅਤੇ ਪੰਜਾਬ 'ਚ ਸ਼ੁਰੂ ਕੀਤੇ ਦੋ ਪਾਇਲਟ ਪ੍ਰਾਜੈਕਟਾਂ ਦੇ ਆਧਾਰ 'ਤੇ ਕੀਤਾ ਹੈ। ਉਨ੍ਹਾਂ ਕਿਹਾ, ‘ਇਹ ਬਹੁਤ ਗੰਭੀਰ ਸਥਿਤੀ ਹੈ ਅਤੇ ਇਸ ਦੇ ਕਈ ਕਾਰਨ ਹਨ ਪਰ (ਦਿੱਲੀ ਵਿੱਚ) ਹਵਾ ਦੀ ਗੁਣਵੱਤਾ ਨਾਲ ਸਬੰਧਤ ਸਮੱਸਿਆਵਾਂ ਵਿੱਚ ਪਰਾਲੀ ਸਾੜਨ ਦਾ ਯੋਗਦਾਨ 25 ਤੋਂ 30 ਫ਼ੀਸਦ ਹੈ। ਉੱਤਰੀ ਭਾਰਤ ਵਿੱਚ ਖਾਸ ਕਰਕੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ 80,000 ਮਾਮਲੇ ਹਨ। 1.3 ਕਰੋੜ ਟਨ ਪਰਾਲੀ ਸਾੜੀ ਜਾਂਦੀ ਹੈ ਅਤੇ 1.9 ਕਰੋੜ ਟਨ ਕਾਰਬਨ ਡਾਈਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਵਾਯੂਮੰਡਲ ਵਿੱਚ ਛੱਡੀਆਂ ਜਾਂਦੀਆਂ ਹਨ। ਇਸ ਨਾਲ 30 ਕਰੋੜ ਡਾਲਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ। ਇਸ ਨੂੰ ਹੱਲ ਕੀਤਾ ਜਾ ਸਕਦਾ ਹੈ। ਰੇਂਜੇਨ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਹਰਿਆਣਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ। ਇਸ ਸਾਲ ਨੌਂ ਜ਼ਿਲ੍ਹਿਆਂ ਦੇ 660 ਪਿੰਡਾਂ ਵਿੱਚ ਕੰਮ ਕਰ ਰਹੇ ਹਾਂ। ਇਸ ਕਾਰਨ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 58 ਫੀਸਦੀ ਕਮੀ ਆਈ ਹੈ। ਇਸ ਲਈ ਇਹ ਇੱਕ ਹੱਲ ਕਰਨ ਯੋਗ ਸਮੱਸਿਆ ਹੈ। ਅਸੀਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੰਮ ਕਰ ਰਹੇ ਹਾਂ।

Advertisement

Advertisement
×