DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Women's World Cup : ਭਾਰਤ 269 ਦੌੜਾਂ: ਸ੍ਰੀਲੰਕਾ ਇਕ ਵਿਕਟ ਦੇ ਨੁਕਸਾਨ ਨਾਲ 80 ਦੌੜਾਂ

ਭਾਰਤ ਵਲੋਂ ਦੀਪਤੀ ਸ਼ਰਮਾ ਨੇ 53 ਅਤੇ ਅਮਨਜੋਤ ਕੌਰ ਨੇ 57 ਦੌੜਾਂ ਬਣਾਈਆਂ

  • fb
  • twitter
  • whatsapp
  • whatsapp
Advertisement

Women's World Cup: ਮਹਿਲਾ ਵਨਡੇ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਗੁਹਾਟੀ ਵਿੱਚ ਚੱਲ ਰਹੇ ਮੈਚ ਵਿੱਚ, ਸ੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ 47 ਓਵਰਾਂ ਵਿੱਚ 8 ਵਿਕਟਾਂ 'ਤੇ 269 ਦੌੜਾਂ ਬਣਾਈਆਂ।

Advertisement

ਇੱਥੇ ਆੲਸੀਸੀ ਦੇ ਮਹਿਲਾ ਵਿਸ਼ਵ ਕੱਪ ਦੇ ਮੈਚ ਵਿਚ ਅੱਜ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 269 ਦੌੜਾਂ ਬਣਾਈਆਂ। ਸ੍ਰੀਲੰਕਾ ਨੇ 14 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 80 ਦੌੜਾਂ ਬਣਾ ਲਈਆਂ ਹਨ। ਸ੍ਰੀਲੰਕਾ ਦੀ ਪਹਿਲੀ ਵਿਕਟ ਹਸਨੀ ਪਰੇਰਾ ਵਜੋਂ ਡਿੱਗੀ। ਉਸ ਨੇ 14 ਦੌੜਾਂ ਬਣਾਈਆਂ ਤੇ ਉਸ ਨੂੰ ਕਰਾਂਤੀ ਨੇ ਕਲੀਨ ਬੋਲਡ ਕੀਤਾ।

Advertisement

ਇੱਕ ਸਮੇਂ ਟੀਮ ਇੰਡੀਆ ਦਾ ਸਕੋਰ 124/6 ਸੀ। ਇੱਥੇ, ਦੀਪਤੀ ਸ਼ਰਮਾ (53) ਅਤੇ ਅਮਨਜੋਤ ਕੌਰ (57 ਦੌੜਾਂ) ਨੇ ਸੈਂਕੜਾ ਸਾਂਝੇਦਾਰੀ ਕੀਤੀ ਅਤੇ ਟੀਮ ਦਾ ਸਕੋਰ 250 ਤੋਂ ਪਾਰ ਪਹੁੰਚਾਇਆ। ਸ੍ਰੀਲੰਕਾ ਲਈ ਇਨੋਕਾ ਰਾਣਾਵੀਰਾ ਨੇ 4 ਵਿਕਟਾਂ ਲਈਆਂ।

ਭਾਰਤੀ ਪਾਰੀ ਦੌਰਾਨ ਤਿੰਨ ਵਾਰ ਮੀਂਹ ਪਿਆ, ਜਿਸ ਕਾਰਨ ਮੈਚ ਤਿੰਨ ਓਵਰਾਂ ਦਾ ਘਟਾ ਦਿੱਤਾ ਗਿਆ।

ਚਮਾਰੀ ਅਟਾਪੱਟੂ ਆਪਣੇ 59ਵੇਂ ਵਨਡੇ ਵਿੱਚ ਸ਼੍ਰੀਲੰਕਾ ਦੀ ਕਪਤਾਨੀ ਕਰ ਰਹੀ ਹੈ, ਜਿਸ ਨਾਲ ਉਹ ਸਭ ਤੋਂ ਵੱਧ ਵਨਡੇ ਕਪਤਾਨੀ ਕਰਨ ਵਾਲੇ ਖਿਡਾਰੀਆਂ ਦੇ ਮਾਮਲੇ ਵਿੱਚ ਸ਼ਸ਼ੀਕਲਾ ਸਿਰੀਵਰਧਨੇ ਨੂੰ ਪਿੱਛੇ ਛੱਡ ਰਹੀ ਹੈ।

ਪਲੇਇੰਗ ਇਲੈਵਨ:

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਮਨਜੋਤ ਕੌਰ, ਸਨੇਹ ਰਾਣਾ, ਕ੍ਰਾਂਤੀ ਗੌੜ ਅਤੇ ਸ਼੍ਰੀ ਚਰਨੀ।

ਸ਼੍ਰੀਲੰਕਾ: ਚਮਾਰੀ ਅਟਾਪੱਟੂ (ਕਪਤਾਨ), ਹਸੀਨੀ ਪਰੇਰਾ, ਹਰਸ਼ਿਤਾ ਸਮਰਾਵਿਕਰਮਾ, ਵਿਸ਼ਮੀ ਗੁਣਾਰਤਨੇ, ਕਵੀਸ਼ਾ ਦਿਲਹਾਰੀ, ਨੀਲਕਸ਼ੀ ਡੀ ਸਿਲਵਾ, ਅਨੁਸ਼ਕਾ ਸੰਜੀਵਾਨੀ (ਵਿਕਟਕੀਪਰ), ਅਚਿਨੀ ਕੁਲਸੂਰੀਆ, ਸੁਗੰਦੀਕਾ ਕੁਮਾਰੀ, ਉਦੇਸ਼ਿਕਾ ਪ੍ਰਬੋਧਨੀ ਅਤੇ ਇਨੋਕਾ।

Advertisement
×